Ad-Time-For-Vacation.png

ਸੰਤ ਤੇਜਾ ਸਿੰਘ ਡੇ ‘ਤੇ ਵਿਸ਼ੇਸ਼

ਸਰੀ, ਬੀ ਸੀ : ਸਿੱਖ ਕੌਮ ਦੀ ਮਹਾਨ ਹਸਤੀ ਸੰਤ ਬਾਬਾ ਤੇਜਾ ਸਿੰਘ ਜੀ ਜਿੰਨ੍ਹਾਂ ਨੂੰ ਪ੍ਰਿੰਸੀਪਲ ਤੇਜਾ ਸਿੰਘ ਕਰਕੇ ਵੀ ਜਾਣਿਆ ਜਾਂਦਾ ਹੈ, ਦੀ ਬਹੁ ਵੱਡੀ ਦੇਣ ਕਰਕੇ ਕੈਨੇਡਾ ਨਿਵਾਸੀਆਂ ਦਾ ਸਿਰ ਝੁਕਦਾ ਹੈ, ਉਨ੍ਹਾਂ ਦੀ ਨਿੱਘੀ ਯਾਦ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਤੇਜਾ ਸਿੰਘ ਡੇ ਦੇ ਰੂਪ ਵਿੱਚ ਇਤਿਹਾਸਿਕ ਖਾਲਸਾ ਦੀਵਾਨ ਸੁਸਾਇਟੀ ਵਿਖੇ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਾਨਈ ਗਈ ।ਇਸ ਸਬੰਧ ਵਿਚ 1 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ ਜਿਨ੍ਹਾਂ ਦੇ ਭੋਗ 3 ਜੁਲਾਈ ਨੂੰ ਪਾਏ ਗਏ। 2 ਜੁਲਾਈ ਨੂੰ ਸੰਤਾਂ ਦੀ ਯਾਦ ਵਿੱਚ ਕਥਾ ਦਰਬਾਰ ਸਜਾਏ ਗਏ, ਜਿਨ੍ਹਾਂ ਵਿੱਚ ਸਿੱਖ ਪੰਥ ਦੇ ਮਹਾਨ ਕਥਾ ਵਾਚਕਾਂ ਨੇ ਸ਼ਿਰਕਤ ਕੀਤੀ।ਸਿੱਖ ਕੌਮ ਦੇ ਮਹਾਨ ਢਾਡੀ ਤਰਲੋਚਨ ਸਿੰਘ ਭਵੱਦੀ ਨੇ ਢਾਡੀ ਵਾਰਾਂ ਸੁਣਾਈਆਂ ।

ਇਸ ਮੌਕੇ ਸੰਤ ਤੇਜਾ ਸਿੰਘ ਜੀ ਦੇ ਨਕਸ਼ੇ ਕਦਮ ‘ਤੇ ਚਲ ਰਹੇ ਸਿੱਖ ਪੰਥ ਦੇ ਮਹਾਨ ਵਿਦਵਾਨ ਡਾ. ਖੇਮ ਸਿੰਘ ਗਿੱਲ ਸਾਬਕਾ ਵਾਈਸ ਚਾਂਸਲਰ ਖੇਤੀਬਾੜੀ ਯੂਨੀਵਰਸਿਟੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ । ਇੱਥੇ ਇਹ ਵੀ ਦੱਸਣ ਯੋਗ ਹੈ ਕਿ ਖਾਲਸਾ ਦੀਵਾਨ ਸੁਸਾਇਟੀ ਦੀ ਮੰਗ ਤੇ ਡਾ.ਖੇਮ ਸਿੰਘ ਜੀ ਨੇ ਸੰਤ ਤੇਜਾ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਇੱਕ ਕਿਤਾਬ ਵਿਸਥਾਰ ਸਹਿਤ ਲਿਖੀ ਹੈ ।ਜੋ ਕਿ ਆਉਣ ਵਾਲੀ 9 ਜੁਲਾਈ ਨੂੰ ਸੰਤ ਤੇਜਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਜਾ ਰਹੇ ਸਮਾਗਮ ਦੌਰਾਨ ਰਿਲੀਜ਼ ਕੀਤੀ ਜਾਵੇਗੀ ।

ਇਸ ਮੌਕੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਸ੍ਰ. ਹਰਭਜਨ ਸਿੰਘ ਅਟਵਾਲ ਬਹੁਤ ਹੀ ਭਾਵੁਕ ਹੋ ਉਠੇ, ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਜੇ ਸੰਤ ਤੇਜਾ ਸਿੰਘ ਜੀ ਇਥੇ ਨਾ ਹੁੰਦੇ ਤਾਂ ਸ਼ਾਇਦ ਅੱਜ ਅਸੀਂ ਹੋਨਡਰੈਸ ਵਿੱਚ ਹੁੰਦੇ । ਇਸ ਲਈ ਸਾਨੂੰ ਉਨ੍ਹਾਂ ਦੇ ਚਲਾਏ ਨਕਸ਼ੇ ਕਦਮ ‘ਤੇ ਚੱਲਣਾ ਚਾਹੀਦਾ ਹੈ ਅਤੇ ਆਪਣੀ ਨੌਜਵਾਨ ਪੀੜੀ ਨੂੰ ਵੀ ਇਸ ਦੀ ਬਾਰੇ ਦੱਸਣਾ ਚਾਹੀਦਾ ਹੈ ਕਿ ਸੰਤ ਤੇਜਾ ਸਿੰਘ ਜੀ ਦੀ ਬਦੋਲਤ ਅੱਜ ਅਸੀਂ ਦੁਨੀਆਂ ਦੇ ਚੰਗੇ ਦੇਸ਼ ਵਿੱਚ ਪੂਰਨ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ । ਸੰਤ ਤੇਜਾ ਸਿੰਘ ਜੀ 29 ਸਾਲ ਦੀ ਉਮਰ ਵਿੱਚ ਇਥੇ ਆਏ, ਪਹਿਲਾਂ ਉਨ੍ਹਾਂ ਇੰਗਲੈਂਡ ਜਾ ਕੇ ਪੜਾਈ ਕੀਤੀ । ਕੈਂਬਰਿਜ ਯੂਨੀਵਰਸਿਟੀ ਵਿੱਚ ਦੁਨੀਆ ਦੇ ਪਹਿਲੇ ਪਗੜੀਧਾਰੀ ਸਿੱਖ ਬਣੇ । ਇਸ ਤੋਂ ਇਲਾਵਾ ਉਨ੍ਹਾਂ ਨੇ ਕੋਲੰਬੀਆ ਤੇ ਹਾਰਵਰਡ ਯੂਨੀਵਰਸਿਟੀ ਵਿੱਚ ਵੀ ਪੜ੍ਹਾਈ ਕੀਤੀ ।ਜਦੋਂ ਉਸ ਸਮੇਂ ਦੌਰਾਨ ਕੈਨੇਡਾ ਵਿੱਚ ਰਹਿੰਦੇ ਸਿੱਖਾਂ ਤੇ ਭਾਰੀ ਮੁਸ਼ਕਿਲਾਂ ਆ ਗਈਆਂ, ਉਸ ਸਮੇਂ ਬ੍ਰਿਟਿਸ਼, ਜੋ ਕਿ ਕੈਨੇਡਾ ਸਮੇਤ ਬਹੁਤ ਸਾਰੇ ਮੁਲਕਾਂ ‘ਤੇ ਰਾਜ ਕਰ ਰਹੇ ਸੀ, ‘ਵਾਈਟ ਕੈਨੇਡਾ’ਕਹਿ ਕੇ ਸਿੱਖ, ਹਿੰਦ,ੂ ਮੁਸਲਿਮ ਨੂੰ ਨਫਰਤ ਕਰਨ ਲੱਗ ਪਏ ਅਤੇ ਹਿੰਦੁਸਤਾਨ ਵਾਸੀਆਂ ਨੂੰ ਕੈਨੇਡਾ ਤੋਂ ਕੱਢਣ ਦਾ ਫੈਸਲਾ ਕਰ ਲਿਆ । ਉਸ ਸਮੇਂ ਅਖਬਾਰਾਂ ਵਿੱਚ ਇਸ ਦੀ ਚਰਚਾ ਸੀ ਕਿ ਹਿੰਦੁਸਤਾਨੀਆਂ ਨੂੰ “ਹੰਡੂਰਸ” ਵਿੱਚ ਭੇਜਣ ਦਾ ਫੈਸਲਾ ਕਰ ਲਿਆ ਗਿਆ ਹੈ ਜਿਥੇ ਕਿ ਉਸ ਸਮੇੰ ‘ਯੈਲੋ ਫੀਵਰ” (ਪੀਲਾ ਬੁਖਾਰ) ਫੈਲਿਆ ਹੋਇਆ ਸੀ, ਉਨ੍ਹਾਂ ਨੂੰ ਜ਼ਮੀਨਾਂ ਦੇ ਲਾਲਚ ਦੇ ਕੇ ਕਿ ਤੁਸੀਂ ਫਾਰਮਰ ਹੋ, ਤੁਹਾਨੂੰ ੳੇੁ੍ਨਥੇ ਜਮੀਨਾਂ ਦਿੱਤੀਆਂ ਜਾਣਗੀਆਂ । ਇਸ ਤਰ੍ਹਾਂ ਦੇ ਲਾਲਚ ਦੇ ਕੇ ਜਦੋਂ ਉ੍ਨਥੋਂ ਕੱਡਣ ਲੱਗੇ ਤਾਂ ਸੰਤ ਤੇਜਾ ਸਿੰਘ ਜੀ ਨੇ ਆ ਕੇ ਉਨ੍ਹਾਂ ਦੀ ਬਾਂਹ ਫੜੀ।ਸਭ ਤੋਂ ਪਹਿਲਾਂ ਖਾਲਸਾ ਦੀਵਾਨ ਸੁਸਾਇਟੀ ਦਾ ਗਠਨ ਅਤੇ ਰਜਿਸਟਰਡ ਕਰਵਾਇਆ ਗਿਆ ਅਤੇ ਨਾਲ ਹੀ ਇੱਕ ਬਹੁਤ ਵੱਡਾ 250 ਏਕੜ ਜਮੀਨ ਦਾ ਟੁਕੜਾ ਖ੍ਰੀਦ ਕੇ ਸਿੱਖਾਂ ਦੀ ਯੂਨੀਵਰਸਿਟੀ ਬਣਾਉਣ ਦਾ ਟੀਚਾ ਕੀਤਾ ਗਿਆ। ਇਸ ਤੋਂ ਇਲਾਵਾ ਗੁਰੂ ਨਾਨਕ ‘ਮਾਈਨਿੰਗ ਟਰੱਸਟ ਕੰਪਨੀ’ ਸਥਾਪਿਤ ਕੀਤੀ । ਉਸ ਤੋਂ ਬਾਦ ਦੱਸਿਆ ਕਿ ਸਿੱਖ ਕੌਮ ਕੋਈ ਮੰਗਣ ਵਾਲੀ ਕੌਮ ਨਹੀਂ ਸਗੋਂ ਮਿਹਨਤ ਮਜ਼ਦੂਰੀ ਕਰਦੇ ਹਨ ਅਤੇ ਇਨ੍ਹਾਂ ਕੋਲ ਪ੍ਰਾਪਰਟੀ ਹੈ, ਇਸ ਦੇ ਸਾਹਮਣੇ ਗੋਰੇ ਕੁਝ ਨਾ ਕਹਿ ਸਕੇ ਅਤੇ ਸਿੱਖਾਂ ਨੂੰ ਇੱਥੋਂ ਕੱਢਣ ਦਾ ਫੈਸਲਾ ਰੱਦ ਕਰਨਾ ਪਿਆ ਤੇ ਹਿੰਦੁਸਤਾਨੀ ਇੱਥੇ ਹੀ ਵਸੇ । ਉਸ ਤੋਂ ਬਾਅਦ ਸੰਤ ਤੇਜਾ ਸਿੰਘ ਜੀ ਨੇ ਹਿੰਦੁਸਤਾਨੀਆਂ ਦੇ ਪਰਿਵਾਰਾਂ ਨੂੰ ਇੱਥੇ ਲਿਆਉਣ ਲਈ ਹੱਕ ਦਵਾਏ ।ਪਹਿਲਾਂ ਅੰਮ੍ਰਿਤ ਸੰਚਾਰ ਵੈਨਕੂਵਰ ਦੀ ਧਰਤੀ ਤੇ ਕੀਤਾ । ਪਹਿਲਾ ਨਗਰ ਕੀਰਤਨ ਵੀ ਕਨੇਡਾ ਦੀ ਧਰਤੀ ਤੇ ਕੀਤਾ ਅਤੇ ਵਿਕਟੋਰੀਆ ਜਾ ਕੇ ਗੁਰੂਦੁਆਰਾ ਸਥਾਪਿਤ ਕੀਤਾ । ਉਸ ਸਮੇਂ ਬਹੁਤ ਗੋਰੇ ਸੰਤ ਜੀ ਦੇ ਸ਼ਰਧਾਲੂ ਬਣ ਗਏ ।

ਉਸ ਸਮੇਂ ਕੈਨੇਡਾ ਦੇ ਮਸ਼ਹੂਰ ਅਖਬਾਰਾਂ ਵਿੱਚ ਸੰਤ ਤੇਜਾ ਸਿੰਘ ਜੀ ਦੀਆਂ ਖਬਰਾਂ ਮਸ਼ਹੂਰ ਹੋ ਗਈਆਂ । ਉਸ ਤੋਂ ਬਾਦ ਉਨ੍ਹਾਂ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ । ਵੈਨਕੂਵਰ, ਸਿਆਟਲ, ਪੋਰਟਲੈਂਡ ਅਮ੍ਰਿਤ ਸੰਚਾਰ ਕਰਦੇ ਹੋਏੇ ਕੈਲੀਫੋਰਨੀਆਂ ਪਹੁੰਚੇ। ਸੰਤ ਵਿਸਾਖਾ ਸਿੰਘ, ਬਾਬਾ ਜਵਾਲਾ ਜੋ ਗਦਰ ਲਹਿਰ ਦੇ ਮੋਢੀ ਸਨ, ਉਨ੍ਹਾਂ ਨਾਲ ਮਿਲ ਕੇ ਅਮਰੀਕਾ ਦਾ ਪਹਿਲਾ ਗੁਰੂਦੁਆਰਾ ਬਣਾਇਆ ।ਇਸ ਤਰ੍ਹਾਂ ਸੰਤ ਤੇਜਾ ਸਿੰਘ ਜੀ ਨੇ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਵਿੱਚ ਝੰਡੇ ਗੱਡੇ ।ਅਤੇ ਇੰਗਲੈਂਡ ਵਿੱਚ ਪਹਿਲਾ ਗੁਰੁਦੁਆਰਾ ‘ਸ਼ੈਫਰਡ ਬੁਸ਼ ਲੰਡਨ’ ਵਿਖੇ ਬਣਾਇਆ ਅਤੇ ਸਿੱਖਾਂ ਦੇ ਇਨ੍ਹਾਂ ਮੁਲਕਾਂ ਵਿੱਚ ਰਹਿਣ ਦੇ ਰਾਹ ਪੱਧਰੇ ਕੀਤੇ ।
ਸੰਤ ਜੀ ਨੇ ਭਾਰਤ ਵਾਪਸ ਜਾ ਕੇ ਸੰਤ ਬਾਬਾ ਅਤਰ ਸਿੰਘ ਜੀ ਆਸ਼ੇ ਅਨੁਸਾਰ ਕਲਗੀਧਰ ਟਰੱਸਟ ਦੀ ਸਥਾਪਨਾ ਕੀਤੀ ਜਿਸ ਦੇ ਅਧੀਨ ਇਸ ਵਕਤ 126 ਅਕਾਲ ਅਕੈਡਮੀਆਂ, 2 ਯੂਨੀਵਰਸਿਟੀਆਂ, 4 ਡਿਸਪੈਨਸਰੀਆਂ, ਨਸ਼ਾ ਛਡਾਊ ਕੇਂਦਰ ਅਤੇ ਹੋਰ ਅਨੇਕਾਂ ਕਾਰਜ ਮਾਨਵਤਾ ਦੀ ਸੇਵਾ ਕਰ ਰਹੇ ਹਨ। ਇਸ ਵਕਤ ਬਾਬਾ ਇਕਬਾਲ ਸਿੰਘ ਜੀ ਅਤੇ ਡਾਕਟਰ ਖੇਮ ਸਿੰਘ ਜੀ ਨਿਭਾ ਰਹੇ ਹਨ।
2006 ਵਿੱਚ ਖਾਲਸਾ ਦੀਵਾਨ ਸੁਸਾਇਟੀ ਨੇ ਕਨੇਡਾ ਵਿ ਚ ਸਿੱਖਾਂ ਦੀ 100 ਸਾਲਾ ਯਾਦ ਮਨਾਉਦੇ ਹੋਏ ਸੰਤ ਤੇਜਾ ਸਿੰਘ ਜੀ ਨਾਮ ਤੇ ‘ਫਸਟ ਅੰਬੈਸਡਰ ਆਫ ਦਾ ਸਿੱਖਇਜ਼ਮ ਟੂ ਦਾ ਵੈਸਟਰਨ ਵਰਲਡ” ਦਾ ਅਵਾਰਡ ਦਿੱਤਾ। ਉਸ ਸਮੇਂ ਤੋਂ ਹਰ ਸਾਲ ਸੰਥ ਤੇਜਾ ਸਿੰਘ ਜੀ ਦਾ ਦਿਹਾੜਾ ਕੈਨੇਡਾ ਵਿੱਚ ਮਨਾਉਣ ਦਾ ਉਦਮ ਕੀਤਾ ਜਾਦਾਂ ਹੈ। ਇਸ ਵਾਰ ਸਮਾਗਮ ਦੌਰਾਨ ਸੰਤ ਤੇਜਾ ਸਿੰਘ ਜੀ ਨਾਲ ਸੰਬੰਧਿਤ ਇੱਕ ਕਾਨਫਰੰਸ ‘ਲੈਗਸੀ ਆਫ ਸਿੱਖਸ ਇਨ ਕੈਨੇਡਾ’ ਰੱਖੀ ਗਈ ਜੋ 9 ਜੁਲਾਈ ਨੂੰ ਸਰੀ ਦੇ ਤਾਜ ਪਾਰਕ ਕਾਨਵੈਨਸ਼ਨ ਸੈਂਟਰ (ਬੇਅਰ ਕਰੀਕ ਹਾਲ) ਵਿੱਚ ਰੱਖੀ ਗਈ ਹੈ।ਜਿਸ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਬੁਲਾਰੇ ਸੰਤ ਤੇਜਾ ਸਿੰਘ ਜੀ ਦੇ ਜੀਵਨ ਅਤੇ ਸਿੱਖਾਂ ਦੇ ਸੰਗਰਸ਼ ਤੇ ਚਾਨਣਾ ਪਾਉਣਗੇ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.