Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਬੀ.ਸੀ. ‘ਚ ਬੇਸਮੈਂਟਾਂ ਦੇ ਕਿਰਾਏ ਵਧਣ ਕਾਰਨ ਲੋਕਾਂ ‘ਚ ਮੱਚੀ ਮੱਚੀ ਹਾਹਾਕਾਰ

By Admin Published 2 min read

-ਕਿਰਾਇਆਂ ‘ਚ ਹੋਇਆ ਡੇਢ ਗੁਣਾਂ ਨਜਾਇਜ਼ ਵਾਧਾ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਸਾਲ 2016 ਸ਼ਰੂ ਹੁੰਦਿਆਂ ਹੀ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਮਕਾਨਾਂ ਦੀਆਂ ਕੀਮਤਾਂ ‘ਚ ਆਈ ਨਜਾਇਜ਼ ਤੇਜੀ ਨੇ ਜਿੱਥੇ ਮਹਿੰਗਾਈ ਨੂੰ ਸਿਖਰਾਂ ਤੱਕ ਪਹੁੰਚਾ ਦਿੱਤਾ ਹੈ ਓੱਥੇ ਇਸ ਦੇ ਨਾਲ ਘਰਾਂ ਦੀਆਂ ਬੇਸਮੈਂਟਾਂ ਦੇ ਕਿਰਾਇਆਂ ਵਿੱਚ ਵੀ ਬੇਹੱਦ ਵਾਧਾ ਹੋਇਆ ਹੈ। ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਬੇਸਮੈਂਟਾਂ ਦੇ ਕਿਰਾਇਆਂ ‘ਚ ਡੇਢ ਗੁਣਾ ਵਾਧਾ ਹੋਇਆ ਹੈ ਜਿਸ ਨਾਲ ਕਿਰਾਏਦਾਰਾਂ ‘ਚ ਹਾਹਾਕਾਰ ਮੱਚ ਗਈ ਹੈ। ਮਕਾਨ ਮਾਲਕਾਂ ਵੱਲੋਂ ਬੇਸਮੈਂਟ ‘ਚ ਬੈਠੇ ਆਪਣੇ ਕਿਰਾਏਦਾਰ ਕੋਲੋਂ ਵੱਧ ਕਿਰਾਇਆ ਵਸੂਲਣ ਲਈ ਬੇਸਮੈਂਟ ਖਾਲੀ ਕਰਾਉਣ ਦਾ ਬਹਾਨਾ ਲਾ ਕੇ ਕਿਰਾਇਆਂ ‘ਚ ਚੋਖਾ ਵਾਧਾ ਕੀਤਾ ਜਾ ਰਿਹਾ ਹੈ। ਜੇ ਕਰ ਕੋਈ ਕਿਰਾਏਦਾਰ ਇਸ ਨਜਾਇਜ਼ ਵਾਧੇ ਪ੍ਰਤੀ ਕੁਝ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਬੇਸਮੈਂਟ ਖਾਲੀ ਕਰਨ ਲਈ ਕਹਿ ਦਿੱਤਾ ਜਾਂਦਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੇ ਕਿਤੇ ਸਸਤੇ ਕਿਰਾਏ ‘ਤੇ ਕੋਈ ਬੇਸਮੈਂਟ ਮਿਲਦੀ ਹੈ ਤਾਂ ਲੈ ਲਵੋ, ਪਰ ਇਹ ਬੇਸਮੈਂਟ ਖਾਲੀ ਕਰੋ। ਇਸ ਸਮੇਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਿਤੇ ਕੋਈ ਬੇਸਮੈਂਟ ਮਿਲ ਹੀ ਨਹੀਂ ਰਹੀ। ਲੋਕਾਂ ਆਪਣੇ ਘਰ ਮਹਿੰਗੇ ਭਾਅ ਵੇਚ ਕੇ ਘਰ ਲੈਣ ਤੋਂ ਪਹਿਲਾਂ ਦੂਜਿਆਂ ਦੀਆਂ ਬੇਸਮੈਂਟਾਂ ‘ਚ ਆ ਗਏ ਹਨ ਜਿਸ ਕਰਕੇ ਕਿਰਾਏ ਲਈ ਮਹਿੰਗੇ ਭਾਅ ਵੀ ਮਕਾਨ ਮਿਲ ਨਹੀਂ ਰਹੇ ਕਿਉਂਕਿ ਇਹ ਚਲਦੇ ਫਿਰਦੇ ਵਹੀਰ ਵਾਂਗ ਗੱਲ ਹੋ ਗਈ ਹੈ। ਵੈਨਕੂਵਰ ਤੋਂ ਘਰ ਵੇਚ ਕੇ ਲੋਕ ਸਰੀ ‘ਚ ਆਉਣੇ ਸ਼ਰੂ ਹੋ ਗਏ, ਸਰੀ ਵਾਲੇ ਐਬਟਸਫੋਰਡ ਪਹੁੰਚ ਗਏ, ਐਬਟਸਫੋਰਡ ਵਾਲੇ ਮਿਸ਼ਨ ਤੇ ਚਿਲੀਵੈਕ ਨੂੰ ਤੁਰ ਪਏ, ਹੁਣ ਜਦੋਂ ਚਿਲੀਵੈਕ ਭੀੜ ਹੋ ਗਈ ਓਦੂੰ ਅੱਗੇ ਇਹ ਫਰੀ ਵੇਅ ਰੋਡ ਟੋਰਾਂਟੋ ਨੂੰ ਜਾਂਦਾ ਹੈ। ਡਾਲਰਾਂ ਦੇ ਮਧੋਲੇ ਇਹ ਲੋਕ ਵੇਖੋ ਫਿਰ ਕਿੱਥੇ ਕਿੱਥੇ ਜਾ ਕੇ ਟਿਕਣਗੇ, ਪਰ ਜਿਹੜਾ ਬੇਸਮੈਂਟਾਂ ਦੇ ਕਿਰਾਏ ‘ਚ ਡੇਢ ਗੁਣਾ ਵਾਧਾ ਹੋਇਆ ਹੈ ਅਤੇ ਯਾਤਰੀ ਵੀਜ਼ੇ, ਸੁਪਰ ਵੀਜ਼ੇ ਅਤੇ ਪੜ੍ਹਾਈ ਵੀਜ਼ੇ ‘ਤੇ ਆਇਆਂ ਵੱਲੋਂ ਘੱਟ ਤਨਖਾਹ ‘ਤੇ ਕੰਮ ਕਰਨ ਵਾਲਿਆਂ ਨੇ ਏਥੋਂ ਦੇ ਪੱਕੇ ਬਾਸ਼ਿੰਦਿਆਂ ਨੂੰ ਫਿਕਰਾਂ ਦੀ ਚੱਕੀ ‘ਚ ਪੀਸਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦੀ ਇਸ ਸੰਬੰਧੀ ਪੁਰਜ਼ੋਰ ਮੰਗ ਹੈ ਕਿ ਸਰਕਾਰ ਪਹਿਲ ਦੇ ਆਧਾਰ ‘ਤੇ ਇਸ ਵੱਲ ਧਿਆਨ ਦੇ ਕੇ ਇਸ ਦਾ ਹੱਲ ਕਰੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp