ਪੁਨੀਤ ਬਾਵਾ, ਲੁਧਿਆਣਾ

ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਮੁਅੱਤਲ ਕੀਤੇ ਸੀਨੀਅਰ ਵੈਟਰਨਰੀ ਇੰਸਪੈਕਟਰ ਨੂੰ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਸਾਰੇ ਪੰਜਾਬ ‘ਚ ਸੰਘਰਸ਼ ਵਿੱਿਢਆ ਗਿਆ ਸੀ ਉਸ ਸੰਘਰਸ਼ ਨੂੰ ਉਦੋਂ ਬੂਰ ਪਿਆ ਜਦੋਂ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਐਸੋਸੀਏਸ਼ਨ ਨੂੰ ਗੱਲਬਾਤ ਦਾ ਸੱਦਾ ਦਿੱਤਾ। ਗੱਲਬਾਤ ਦੌਰਾਨ ਹੀ ਮੰਤਰੀ ਸਾਹਿਬ ਨੇ ਮੁਅੱਤਲ ਕੀਤੇ ਸੀਨੀਅਰ ਵੈਟਰਨਰੀ ਇੰਸਪੈਕਟਰ ਸਾਥੀ ਨੂੰ ਬਹਾਲ ਕਰਨ ਦਾ ਭਰੋਸਾ ਦਿੱਤਾ ਅਤੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਦਿੱਤੇ ਧਰਨੇ ਦੇ ਸੱਦੇ ਨੂੰ ਰੱਦ ਕਰਨ ਲਈ ਕਿਹਾ।

ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਵੱਲੋਂ ਮੰਤਰੀ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦਿਆਂ ਧਰਨੇ ਨੂੰ ਇਕ ਹਫ਼ਤੇ ਲਈ ਓਨਹੋਲਡ ਕਰ ਦਿੱਤਾ। ਜ਼ਿਲ੍ਹਾ ਪ੍ਰਰੈਸ ਸਕੱਤਰ ਜਗਰੂਪ ਸਿੰਘ ਹਾਂਸਪੁਰੀ ਨੇ ਦੱਸਿਆ ਕਿ ਅਜੇ ਦਿੱਤੇ ਸਮਾਂ ਪੂਰਾ ਹੋਣ ਵਿਚ ਕੁਝ ਦਿਨ ਬਾਕੀ ਸੀ ਕਿ ਆਪਣੇ ਕੀਤੇ ਵਾਅਦੇ ਅਨੁਸਾਰ ਮੰਤਰੀ ਦੇ ਯਤਨਾਂ ਸਦਕਾ ਮੁਅੱਤਲ ਸੀਨੀਅਰ ਵੈਟਰਨਰੀ ਇੰਸਪੈਕਟਰ ਸਾਥੀ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਹੋ ਗਏ। ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਲੋਧੀਵਾਲ ਨੇ ਕਿਹਾ ਕਿ ਸਾਰੀ ਜ਼ਲਿ੍ਹਾ ਕਾਰਜਕਾਰਨੀ ਗ.ਲਤ ਢੰਗ ਨਾਲ ਮੁਅੱਤਲ ਕੀਤੇ ਸੀਨੀਅਰ ਵੈਟਰਨਰੀ ਇੰਸਪੈਕਟਰ ਪਲਵਿੰਦਰ ਸਿੰਘ ਸਿੱਧੂ ਜਗਰਾਉਂ ਨੂੰ ਮੁੜ ਉਨ੍ਹਾਂ ਦੇ ਸਟੇਸ਼ਨ ‘ਤੇ ਬਹਾਲ ਕਰਨ ਲਈ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।

ਜ਼ਿਲ੍ਹਾ ਪ੍ਰਰੈੱਸ ਸਕੱਤਰ ਹਾਂਸਪੁਰੀ ਨੇ ਦੱਸਿਆ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ, ਸੂਬਾ ਸਕੱਤਰ ਗੁਰਪ੍ਰਰੀਤ ਸਿੰਘ ਨਾਭਾ, ਸਾਬਕਾ ਸੂਬਾ ਸਲਾਹਕਾਰ ਗੁਰਦੀਪ ਸਿੰਘ ਬਾਸੀ ਸਮੇਤ ਬਹੁਤ ਸਾਰੇ ਸਿਰੜੀ ਯੋਧਿਆਂ ਦੀ ਅਣਥੱਕ ਯਤਨਾਂ ਸਦਕਾ ਕੇਡਰ ਨੂੰ ਜਿੱਤ ਨਸੀਬ ਹੋਈ ਹੈ। ਜ਼ਿਲ੍ਹੇ ਦੇ ਸਮੂਹ ਸਾਥੀਆਂ ਵੱਲੋਂ ਸੀਨੀਅਰ ਵੈਟਰਨਰੀ ਇੰਸਪੈਕਟਰ ਸਾਥੀ ਪਲਵਿੰਦਰ ਸਿੰਘ ਸਿੱਧੂ ਨੂੰ ਮੁਬਾਰਕਬਾਦ ਦਿੱਤੀ ਉਨ੍ਹਾਂ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆਂ ਵੱਲੋਂ ਫਰਾਖ਼ਦਿਲੀ ਦਿਖਾਈ ਗਈ ਹੈ, ਇਕ ਸੂਝਵਾਨ ਤੇ ਦਰਵੇਸ਼ ਸਿਆਸਤਦਾਨ ਦੀ ਏਹੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਕੇਡਰ ਦੇ ਨਿਚਲੇ ਪੱਧਰ ਦੇ ਕਰਮਚਾਰੀਆਂ ਲਈ ਕਿਨੀਂ ਹਮਦਰਦੀ ਦੀ ਭਾਵਨਾ ਰੱਖਦੇ ਹਨ। ਅਸੀਂ ਜ਼ਮੀਨੀ ਪੱਧਰ ‘ਤੇ ਜੁੜੇ ਇਨਸਾਨ ਮੰਤਰੀ ਦੇ ਦਿਲੋਂ ਧੰਨਵਾਦੀ ਹਾਂ।

ਇਸ ਮੌਕੇ ਮੁਖਤਿਆਰ ਸਿੰਘ ਬੇਰ ਕਲਾਂ, ਰਾਜਦੀਪ ਸਿੰਘ ਧਰੌੜ, ਮਨਤੇਗ ਸਿੰਘ ਮਕਸੂਦੜਾ, ਜਗਦੇਵ ਸਿੰਘ ਖੰਨਾ, ਕੁਲਦੀਪ ਸਿੰਘ ਜਗਰਾਓਂ, ਸੰਦੀਪ ਸਿੰਘ ਸਰਾਂ, ਪ੍ਰਦੀਪ ਸਿੰਘ ਜਗਰਾਓਂ, ਕੁਲਵੀਰ ਸਿੰਘ ਰਾਏ, ਗੁਰਦਿਆਲ ਸਿੰਘ ਮਾਛੀਵਾੜਾ ਸਾਹਿਬ, ਪ੍ਰਭਦੀਪ ਸਿੰਘ ਗਿੱਲ , ਹਰਪ੍ਰਰੀਤ ਸਿੰਘ ਲਲਤੋਂ ਆਦਿ ਵੈਟਰਨਰੀ ਇੰਸਪੈਕਟਰ ਸਾਥੀ ਹਾਜ਼ਰ ਸਨ।