Ad-Time-For-Vacation.png

ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਂਡ ਵਿਰੁੱਧ ਰੋਹ ਦਾ ਸ਼ਿਕਾਰ ਹੋਏ ਵੱਡੇ ਬਾਦਲ

ਲੰਬੀ ਹਲਕੇ ‘ਚ ਜ਼ਖ਼ਮੀ ਰੂਹ ਵਾਲੇ ਸਿੱਖ ਨੌਜਵਾਨ ਨੇ ਬਾਦਲ ਦੇ ਠੋਕੀ ਜੁੱਤੀ

ਲੰਬੀ (ਅਨਿਲ ਵਰਮਾ/ਜਸਪਾਲ ਸਿੰਘ ਸਹਿਣਾ ਖੇੜਾ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਤੇ ਬਾਦਲ ਸਰਕਾਰ ਵੱਲੋਂ ਬਣਦੀ ਕਾਰਵਾਈ ਨਾ ਕਰਨ ਕਰਕੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਪੰਜਾਬ ਦੀ ਸਤਾ ਤੇ 10 ਸਾਲ ਤੋਂ ਕਾਬਜ ਬਾਦਲ ਸਰਕਾਰ ਤੋਂ ਆਮ ਲੋਕ ਵੀ ਦੁਖੀ ਹੋਕੇ ਪੈ ਨਿਕਲੇ ਹਨ? ਸਰਕਾਰੀ ਧੱਕੇਸ਼ਾਹੀਆਂ ਅਤੇ ਬੇਅਦਬੀ ਦੀਆਂ ਘਟਨਾਵਾਂ ਤੋਂ ਭੜਕੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਜਿੱਥੇ ਬੀਤੇ ਦਿਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਕਰਨਾ ਪਿਆ, ਉਥੇ ਹੀ ਬੇਅਦਬੀ ਦੀਆਂ ਘਟਨਾਵਾਂ ਤੋਂ ਦੁਖੀ ਸਿੱਖ ਵਿਅਕਤੀ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਹਮਲਾ ਕਰ ਦਿੱਤਾ ਅਤੇ ਪੰਡਾਲ ਵਿੱਚ ਬੈਠਿਆਂ ਮੁੱਖ ਮੰਤਰੀ ਵੱਲ ਜੁੱਤੀ ਮਾਰੀ। ਮੁੱਖ ਮੰਤਰੀ ਤੇ ਜੁੱਤੀ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਜਿਸ ਦੀ ਪਛਾਣ ਗੁਰਬਚਨ ਸਿੰਘ ਵਾਸੀ ਝੋਰੜਾਂ ਵਾਲਾ ਹਾਲ ਆਬਾਦ ਅਬੋਹਰ ਦੇ ਤੌਰ ਤੇ ਹੋਈ ਹੈ ਜੋ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਦਾ ਨਜਦੀਕੀ ਹੈ।ਜਾਣਕਾਰੀ ਅਨੁਸਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਛੋਟਾ ਰੱਤਾਖੇੜਾ ਵਿਖੇ ਇੱਕਠ ਨੂੰ ਸੰਬੋਧਨ ਕਰ ਰਹੇ ਸਨ ਜਦੋਂ ਹੀ ਭਾਸ਼ਣ ਖਤਮ ਕਰਕੇ ਅਗਲੇ ਪੜਾਅ ਲਈ ਵਧਣ ਲੱਗੇ ਤਾਂ ਪੰਡਾਲ ਦੀ ਤੀਸਰੀ ਕਤਾਰ ਵਿੱਚ ਬੈਠੇ ਗੁਰਬਚਨ ਸਿੰਘ ਨੇ ਅਚਾਨਕ ਜੁੱਤੀ ਮੁੱਖ ਮੰਤਰੀ ਵੱਲ ਵਗਾ ਮਾਰੀ ਜੋ ਮੌਕੇ ਤੇ ਮੌਜੂਦ ਅਫਸਰਸ਼ਾਹੀ ਅਨੁਸਾਰ ਮੁੱਖ ਮੰਤਰੀ ਦੇ ਮੂੰਹ ਤੇ ਲੱਗੀ ਅਤੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਮੁਲਾਜ਼ਮ ਅਤੇ ਮੌਕੇ ਤੇ ਮੌਜੂਦ ਪੁਲਿਸ ਪ੍ਰਸਾਸ਼ਨ ਹੱਕਾ ਬੱਕਾ ਰਹਿ ਗਿਆ। ਉਕਤ ਘਟਨਾ ਵਾਪਰਨ ਤੇ ਪੰਡਾਲ ਵਿੱਚ ਹਫਰਾ ਤਫਰੀ ਮੱਚ ਗਈ ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਸੂਬੇ ਦਾ ਮਾਹੋਲ ਖਰਾਬ ਕਰਨ ਲਈ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਉਕਤ ਵਿਅਕਤੀ ਦਮਦਮੀ ਟਕਸਾਲ ਦੇ ਸੇਵਾਦਾਰ ਭਾਈ ਅਮਰੀਕ ਸਿੰਘ ਅਜਨਾਲਾ ਦਾ ਰਿਸ਼ਤੇਦਾਰ ਹੈ ਜੋ ਇਸ ਹਲਕੇ ਵਿੱਚ ਨਹੀਂ ਅਬੋਹਰ ਵਿਖੇ ਰਹਿੰਦਾ ਹੈ ਤੇ ਇਹਨਾਂ ਨੂੰ ਸਭ ਜਾਣਦੇ ਹਨ ਕਿ ਇਹ ਕੀ ਚਾਹੁੰਦੇ ਹਨ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜੁੱਤੀ ਵੱਜਣ ਨਾਲ ਐਨਕ ਟੁੱਟਣ ਦੇ ਸਵਾਲ ਨੂੰ ਮੁੱਢੋਂ ਨਕਾਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਕੁੱਝ ਨਹੀਂ ਵਾਪਰਿਆ। ਉਕਤ ਘਟਨਾ ਵਾਪਰਨ ਤੋਂ ਬਾਅਦ ਮੁੱਖ ਮੰਤਰੀ ਆਪਣੇ ਬਾਕੀ ਰਹਿੰਦੇ ਪ੍ਰੋਗਰਾਮ ਰੱਦ ਕਰਕੇ ਬਾਦਲ ਪਿੰਡ ਕੋਠੀ ਪਹੁੰਚ ਗਏ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਚੈਕਅੱਪ ਵੀ ਕੀਤਾ ਗਿਆ। ਘਟਨਾ ਐਨੀ ਜਬਰਦਸਤ ਵਾਪਰੀ ਕਿ ਮੌਕੇ ਤੇ ਮੌਜੂਦ ਅਫਸਰਾਂ ਅਨੁਸਾਰ ਮੁੱਖ ਮੰਤਰੀ ਬਾਦਲ ਥੱਲੇ ਵੀ ਡਿੱਗ ਗਏ ਸਨ ਜਿਹਨਾਂ ਨੂੰ ਸੁਰੱਖਿਆ ਮੁਲਾਜ਼ਮਾਂ ਵੱਲੋਂ ਸੰਭਾਲਿਆ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਾਲ 2014 ਵਿੱਚ ਈਸੜੂ ਵਿਖੇ ਇੱਕ ਨੌਜਵਾਨ ਵੱਲੋਂ ਮੁੱਖ ਮੰਤਰੀ ਵੱਲ ਜੁੱਤੀ ਸੁੱਟੀ ਗਈ ਸੀ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਜਿਹੀਆਂ ਵਾਪਰ ਰਹੀਆਂ ਘਟਨਾਵਾਂ ਲਈ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਸਿੰਘ ਮਾਨ ਨੂੰ ਜਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਏ ਹਨ ਕਿ ਮਾਨ ਵੱਲੋਂ ਭੜਕਾਊ ਭਾਸ਼ਣ ਦੇਣ ਕਰਕੇ ਮਾਹੌਲ ਖਰਾਬ ਹੋ ਰਿਹਾ ਹੈ ਜਿਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਗਈ ਹੈ। ਜਿਲਾ ਸ਼੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਸਬੰਧਤ ਥਾਣਾ ਕਵਰਵਾਲਾ ਵਿਖੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਕਾਬਲੇਗੌਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਦਿੱਕਤ ਆ ਰਹੀ ਹੈ। ਚੋਣ ਜ਼ਾਬਤਾ ਲੱਗਦੇ ਸਾਰ ਹੀ ਪਿੰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸੱਤਾਧਿਰ ਪਾਰਟੀ ਖਿਲਾਫ ਲੋਕਾਂ ਵਿੱਚ ਇੰਨਾ ਜ਼ਿਆਦਾ ਰੋਹ ਹੈ। ਇਸ ਨੂੰ ਵੇਖਦਿਆਂ ਚੋਣ ਕਮਿਸ਼ਨ ਵੀ ਫਿਕਰਮੰਦ ਹੈ। ਚੋਣ ਕਮਿਸ਼ਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਮਾਗਮਾਂ ਵਿੱਚ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਮੁਤਾਬਕ ਸਾਰੇ ਜ਼ਿਲਾ ਪੁਲਿਸ ਮੁਖੀਆਂ ਨੂੰ ਇਸ ਬਾਰੇ ਨਿਰਦੇਸ਼ ਦਿੱਤੇ ਗਏ ਹਨ।
ਸੂਤਰਾਂ ਮੁਤਾਬਕ ਖੁਫ਼ੀਆ ਏਜੰਸੀਆਂ ਨੇ ਚੋਣ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ ਕਿ ਲੋਕਾਂ ‘ਚ ਰੋਹ ਹੋਣ ਕਾਰਨ ਬਾਦਲਾਂ ਦੀਆਂ ਰੈਲੀਆਂ ਦੌਰਾਨ ਗੜਬੜ ਹੋਣ ਦੇ ਆਸਾਰ ਹਨ। ਉਂਝ ਬਾਦਲਾਂ ਨੂੰ ਪਹਿਲਾਂ ਹੀ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ। ਇਸ ਦੇ ਬਾਵਜੂਦ ਏਜੰਸੀਆਂ ਨੂੰ ਉਨਾਂ ਦੀ ਸੁਰੱਖਿਆ ਦਾ ਫਿਕਰ ਹੈ। ਉਧਰ, ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਵੀ ਲੋਕਾਂ ਨੂੰ ਹਿੰਸਾ ਦਾ ਰਾਹ ਨਾ ਫੜਨ ਦੀ ਅਪੀਲ ਕਰਦਿਆਂ ਕਿਹਾ ਕਿ 4 ਫਰਵਰੀ ਨੂੰ ਵੋਟਾਂ ਪੈਣੀਆਂ ਹਨ। ਜੇਕਰ ਲੋਕਾਂ ਨੂੰ ਕਿਸੇ ਪਾਰਟੀ ਪ੍ਰਤੀ ਗੁੱਸਾ ਹੈ ਤਾਂ ਵੋਟਿੰਗ ਮਸ਼ੀਨ ਦਾ ਬਟਨ ਦੱਬ ਕੇ ਕੱਢ ਲਿਆ ਜਾਵੇ। ਉਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ ‘ਚ ਲੈਣ ਨਹੀਂ ਦਿੱਤਾ ਜਾਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.