Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਜੇ ਅਸੀਂ ਡਾਂਗ ਚੱਕ ਲੀ ਤਾਂ : ਬੀਬੀ ਬਾਦਲ

By Admin Published 2 min read

ਬਠਿੰਡਾ (ਅਨਿਲ ਵਰਮਾ) ਜੇਕਰ ਬਾਦਲ ਸਾਹਿਬ ਨੇ ਆਪਣੇ ਸਮਰਥਕਾਂ ਨੂੰ ਡਾਂਗਾਂ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਤਾਂ ਵਿਰੋਧੀ ਮੂੰਹ ਦਿਖਾਉਣ ਕੀ ਜਿੰਦਾ ਰਹਿਣ ਲਾਇਕ ਵੀ ਨਹੀਂ ਬਚਣਗੇ। ਇਹ ਧਮਕੀ ਭਰਿਆ ਬਿਆਨ ਮੁੱਖ ਮੰਤਰੀ ਬਾਦਲ ਦੀ ਕੇਂਦਰੀ ਮੰਤਰੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਹੈ। ਹਰਸਿਮਰਤ ਨੇ ਵੱਡੇ ਬਾਦਲ ਤੇ ਸੁੱਟੀ ਜੁੱਤੀ ਅਤੇ ਸੁਖਬੀਰ ਬਾਦਲ ਦੇ ਕਾਫਲੇ ਦੀ ਗੱਡੀ ‘ਤੇ ਹੋਏ ਪਥਰਾਅ ਦੀ ਘਟਨਾ ‘ਚ ਭਗਵੰਤ ਮਾਨ ‘ਤੇ ਲੱਗੇ ਉਕਸਾਉਣ ਦੇ ਇਲਜ਼ਾਮਾਂ ਬਾਰੇ ਪੁੱਛੇ ਸਵਾਲ ‘ਤੇ ਇਹ ਧਮਕੀ ਦਿੱਤੀ ਹੈ। ਦਰਅਸਲ 7 ਜਨਵਰੀ ਨੂੰ ਭਗਵੰਤ ਮਾਨ ਨੇ ਮਾਨਸਾ ਦੇ ਮੀਰਪੁਰ ‘ਚ ਰੈਲੀ ਦੇ ਮੰਚ ਤੋਂ ਇੱਕ ਬਿਆਨ ਦਿੱਤਾ ਸੀ।

ਦਾਅਵਾ ਹੈ ਕਿ ਇਸ ਬਿਆਨ ‘ਚ ਉਨਾਂ ਆਪਣੇ ਸਪੋਟਰਾਂ ਨੂੰ ਅਕਾਲੀ ਦਲ ਦੀਆਂ ਰੈਲੀਆਂ ‘ਚ ਡਲੇ ਮਾਰਨ ਲਈ ਉਕਸਾਇਆ। ਇਸ ਬਿਆਨ ਤੋਂ ਅਗਲੇ ਹੀ ਦਿਨ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਪਥਰਾਅ ਵੀ ਹੋ ਗਿਆ। ਇਸ ਘਟਨਾ ਦੇ ਵਾਪਰਦਿਆਂ ਹੀ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਸਾਰੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ, ਪੰਜਾਬ ਪਹੁੰਚੀ ਚੋਣ ਕਮਿਸ਼ਨ ਦੀ ਟੀਮ ਨੂੰ ਵੀ ਇਸ ਬਾਰੇ ਸ਼ਿਕਾਇਤ ਕੀਤੀ ਗਈ। ਹੁਣ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਿਸਮਰਤ ਕੌਰ ਬਾਦਲ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ਤੋਂ ਬਾਅਦ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਕੋਲ ‘ਆਪ’ ਸੰਸਦ ਤੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਵਿਰੁੱਧ ਉਮੀਦਵਾਰ ਭਗਵੰਤ ਮਾਨ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਗਈ ਹੈ। ਪਰ ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਇਹ ਧਮਕੀ ਭਰਿਆ ਬਿਆਨ ਵੀ ਦਿੱਤਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp