ਸੋਸ਼ਲ ਮੀਡੀਆ ‘ਤੇ ਮਾੜਾ ਕੰਟੈਂਟ ਕਿਉਂ ਹੁੰਦਾ ਵਾਇਰਲ : ਅਨੁਪਮ ਖੇਰ
ਅਨੁਪਮ ਖੇਰ ਨੇ ਅੱਗੇ ਬੋਲਦੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਨੀਂ-ਦਿਨੀਂ ਨੈਗਟੀਵਿਟੀ ਬਹੁਤ ਵੱਧ ਗਈ ਹੈ।ਕੰਟੈਂਟ ਦੇ ਨਾਂ ‘ਤੇ ਲੋਕਾਂ ਨੂੰ ਨੀਵਾਂ ਦਿਖਾਉਣਾ ਬਿਲਕੁਲ ਗਲਤ ਹੈ। ਅਨੁਪਮ ਖੇਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਚੰਗੇ ਕੰਮਾਂ ਲਈ ਕਰਨੀ ਚਾਹੀਦੀ ਹੈ।ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਦੱਸਣਯੋਗ ਹੈ ਕਿ ਅਨੁਪਮ ਖੇਰ ਆਏ ਦਿਨੀਂ ਕੋਈ ਨਾ ਕੋਈ ਦਿਲਚਸਪ ਵੀਡੀਓ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਹੀ ਰਹਿੰਦੇ ਹਨ। ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਵੀ ਕੀਤਾ ਜਾਂਦਾ ਹੈ ।
