ਸਟਾਫ ਰਿਪੋਰਟਰ, ਖੰਨਾ : ਖੰਨਾ ਪੁਲਿਸ ਦੇ ਇੱਕ ਸੇਵਾ ਮੁਕਤ ਏਐੱਸਆਈ ਵੱਲੋਂ ਆਪਣੀ ਮਿੱਤਰ ਅੌਰਤ ਦੀ ਕੁੱਟਮਾਰ ਕੀਤੀ, ਜਿਸ ‘ਚ ਪ੍ਰਰੇਮਿਕਾ ਜ਼ਖਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅੌਰਤ ਦੀ ਸ਼ਿਕਾਇਤ ‘ਤੇ ਸੇਵਾਮੁਕਤ ਏਐੱਸਆਈ ਅਮਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਅੌਰਤ ਨੇ ਦੱਸਿਆ ਉਹ ਇਕ ਸ਼ਿਕਾਇਤ ਦੇ ਸਬੰਧ ‘ਚ ਥਾਣਾ ਸਦਰ ‘ਚ ਏਐੱਸਆਈ ਅਮਰ ਸਿੰਘ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਹ ਕਰੀਬ ਕਈ ਸਾਲ ਤਕ ਏਐੱਸਆਈ ਨਾਲ ਰਿਲੇਸ਼ਨਸ਼ਿਪ ‘ਚ ਸੀ। ਉਹ ਅਦਾਲਤ ‘ਚ ਮੌਜੂਦ ਏਐੱਸਆਈ ਨੂੰ ਮਿਲਣ ਆਈ ਸੀ, ਜਿੱਥੇ ਗੱਲਬਾਤ ਕਰਨ ਤੋਂ ਬਾਅਦ ਉਹ ਦੋਵੇ ਹੋਟਲ ਦੇ ਕਮਰੇ ‘ਚ ਚਲੇ ਗਏ, ਜਿੱਥੇ ਦੋਵਾਂ ਨੇ ਬੀਅਰ ਪੀਤੀ, ਜਿਸ ਤੋਂ ਬਾਅਦ ਉਨ੍ਹਾਂ ਆਪਸ ‘ਚ ਸਬੰਧ ਬਣਾਏ ਪਰ ਬਾਅਦ ‘ਚ ਅਮਰ ਸਿੰਘ ਨੇ ਸ਼ਰਾਬ ਪੀ ਕੇ ਉਸ ਨਾਲ ਦੁਰਵਿਵਹਾਰ ਸ਼ੁਰੂ ਕਰ ਦਿੱਤਾ ਤੇ ਉਸ ਕੋਲ ਰੱਖੀ ਬੀਅਰ ਦੀ ਬੋਤਲ ਨਾਲ ਉਸ ਦੇ ਸਿਰ ਤੇ ਮੂੰਹ ‘ਤੇ ਵਾਰ ਕਰ ਦਿੱਤਾ।

ਅਮਰ ਸਿੰਘ ਉਸ ਦਾ ਮੋਬਾਈਲ ਤੇ ਕੁਝ ਪੈਸੇ ਵੀ ਲੈ ਗਿਆ। ਉਹ ਖੂਨ ਨਾਲ ਲਥਪਥ ਹਾਲਤ ‘ਚ ਹਸਪਤਾਲ ਪੁੱਜੀ। ਪੁਲਿਸ ਨੇ ਅੌਰਤ ਦੀ ਸ਼ਿਕਾਇਤ ‘ਤੇ ਅਮਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।