ਸਟਾਫ ਰਿਪੋਰਟਰ, ਖੰਨਾ : ਲੜਕੀ ਦੀਆਂ ਤਸਵੀਰਾਂ ਵਾਇਰਲ ਕਰਕੇ ਧਮਕਾਉਣ ਵਾਲੇ ਨੌਜਵਾਨ ਖ਼ਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਲੜਕੀ ਨੇ ਦੱਸਿਆ ਕਰੀਬ ਡੇਢ ਸਾਲ ਪਹਿਲਾਂ ਉਸ ਦੀ ਇੰਸਟਾਗ੍ਰਾਮ ‘ਤੇ ਸਤਵੀਰ ਸਿੰਘ ਨਾਲ ਜਾਣ ਪਛਾਣ ਹੋ ਗਈ ਸੀ, ਉਹ ਦੋਵੇਂ ਹਰ ਰੋਜ਼ ਗੱਲਬਾਤ ਕਰਦੇ ਸੀ ਤੇ ਸਾਡੀ ਦੋਸਤੀ ਹੋ ਗਈ। ਦੋਵੇਂ ਇਕ ਦੂਜੇ ਨਾਲ ਵਟਸਐਪ ‘ਤੇ ਵੀ ਗੱਲਬਾਤ ਕਰਦੇ ਸੀ ਤੇ ਵੀਡੀਓ ਕਾਲ ਵੀ ਕਰਦੇ ਸੀ। ਸਤਵੀਰ ਸਿੰਘ ਨੇ ਵੀਡਿਓ ਰਾਹੀਂ ਉਸ ਦੀਆਂ ਫੋਟੋਆਂ ਦੇ ਸਕਰੀਨਸ਼ਾਟ ਲੈ ਲਏ, ਜੋ ਹੁਣ ਉਸ ਨੂੰ ਵਾਰ-2 ਧਮਕੀਆਂ ਦੇ ਰਿਹਾ ਹੈ ਕਿ ਜੇਕਰ ਉਸ ਨੇ ਆਪਣੇ ਮਾਪਿਆਂ ਤੋਂ 20 ਲੱਖ ਰੁਪਏ ਲੈ ਕੇ ਨਹੀਂ ਦਿੱਤੇ ਤਾਂ ਉਹ ਸਾਰੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ ਰਾਹੀਂ ਵਾਇਰਲ ਕਰ ਦੇਵੇਗਾ। ਜੋ ਉਸ ਨੂੰ ਤੇ ਉਸ ਦੀ ਮਾਤਾ ਨੂੰ ਗਾਲਾਂ ਕੱਢਦਾ ਹੈ। ਪੁਲਿਸ ਵੱਲੋਂ ਲੜਕੀ ਦੀ ਸ਼ਿਕਾਇਤ ‘ਤੇ ਸਤਵੀਰ ਸਿੰਘ ਨਾਂ ਦੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਹੋਇਆ।
ਸਰੀ ਫਿਊਜ਼ਨ ਫ਼ੈਸਟੀਵਲ 18-19 ਜੁਲਾਈ ਨੂੰ ਫੁੱਟਬਾਲ ਥੀਮ ਨਾਲ ਵਾਪਸ ਆ ਰਿਹਾ
50 ਤੋਂ ਵੱਧ ਪਵੇਲੀਅਨ, ਗਾਇਕ ਕੁਲਵਿੰਦਰ ਬਿੱਲਾ ਸਮੇਤ ਕਈ ਚੋਟੀ ਦੇ ਕਲਾਕਾਰ ਇਸ ਮੁਫ਼ਤ ਮੇਲੇ ਨੂੰ ਚਾਰ ਚੰਦ ਲਾਉਣਗੇ ਸਰੀ, ਬੀ.ਸੀ. – ਸਰੀ ਫਿਊਜ਼ਨ ਫ਼ੈਸਟੀਵਲ 18 ਅਤੇ 19 ਜੁਲਾਈ ਨੂੰ ਹਾਲੈਂਡ ਪਾਰਕ ਵਿੱਚ


