Skip to content
Wednesday, October 28, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਸੀਨੀਅਰ ਵਕੀਲ ਫਲੀ ਨਾਰੀਮਨ ਨੇ ਪੁੱਛਿਆ, “ਕੀ ਆਦਿਤਨਾਥ ਦੀ ਨਿਯੁਕਤੀ ਹਿੰਦੂ ਰਾਜ ਬਣਨ ਦੀ ਸ਼ੁਰੂਆਤ ਹੈ”?

By Admin Published 2 min read

ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਭਾਰਤੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਫਲੀ ਨਾਰੀਮਨ ਨੇ ਜ਼ੋਰ ਦੇ ਕੇ ਕਿਹਾ, “ਕੀ ਯੋਗੀ ਆਦਿਤਨਾਥ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਚੁਣਿਆ ਜਾਣਾ ਭਾਰਤ ‘ਚ ਹਿੰਦੂ ਰਾਜ ਦੀ ਸ਼ੁਰੂਆਤ ਹੈ?”

ਆਫ ਦਾ ਕਫ ਪ੍ਰੋਗਰਾਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਲੀ ਨਾਰੀਮਨ ਨੇ ਮੀਡੀਆ ਦੇ ਲੋਕਾਂ ਤੋਂ ਪੁੱਛਿਆ ਕਿ ਉਨ੍ਹਾਂ ਮੋਦੀ ਨੂੰ ਇਹ ਸਵਾਲ ਕਿਉਂ ਨਹੀਂ ਕੀਤਾ ਕਿ ਯੋਗੀ ਆਦਿਤਨਾਥ ਦੀ ਨਿਯੁਕਤੀ ਨਾਲ ਭਾਰਤ ਦਾ ਸੰਵਿਧਾਨ ਖਤਰੇ ਵਿਚ ਹੈ।ਮੀਡੀਆ ‘ਚ ਛਪੀ ਖ਼ਬਰ ਮੁਤਾਬਕ ਨਾਰੀਮਨ ਨੇ ਕਿਹਾ, “ਭਾਰਤ ਦਾ ਸੰਵਿਧਾਨ ਖਤਰੇ ਵਿਚ ਹੈ। ਉੱਤਰ ਪ੍ਰਦੇਸ਼ ‘ਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਿੱਤ ਦੇ ਕੇਕ ‘ਤੇ ਚੇਰੀ ਵਾਂਗ ਇਕ ਪੁਜਾਰੀ ਨੂੰ ਸਜਾ ਦਿੱਤਾ ਹੈ। ਇਹ ਇਕ ਸੰਕੇਤ ਹੈ। ਜੇ ਤੁਸੀਂ ਇਸ ਨੂੰ ਨਹੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਉਸ ਸਿਆਸੀ ਦਲ (ਭਾਜਪਾ) ਦਾ ਬੁਲਾਰਾ ਹੋਣਾ ਚਾਹੀਦਾ ਹੈ ਜਾਂ ਫਿਰ ਤੁਹਾਡੀ ਅੱਖਾਂ ਦੀ ਜਾਂਚ ਹੋਣੀ ਚਾਹੀਦੀ ਹੈ।”

ਉਨ੍ਹਾਂ ਅੱਗੇ ਕਿਹਾ, “ਸੁਨੇਹਾ ਬਹੁਤ ਸਪੱਸ਼ਟ ਹੈ। ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ ਹਾਲੇ ਸੋਚਣਾ ਹੈ। ਮੈਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਨੀਤੀਆਂ ਨੂੰ ਪ੍ਰਵਾਨ ਨਹੀਂ ਕਰਦਾ ਅਤੇ ਮੈਂ ਸ਼ਰੇਆਮ ਇਹ ਗੱਲ ਕਹਿੰਦਾ ਹਾਂ।”

ਫਲੀ ਨਾਰੀਮਨ ਦਾ ਮੰਨਣਾ ਹੈ ਕਿ ਭਾਰਤ ਦਾ ਸੰਵਿਧਾਨ ਹਾਲੇ ਵੀ ਇਕ ਤਾਕਤ ਹੈ।ਨਾਰੀਮਨ ਨੇ ਮੀਡੀਆ ਦੇ ਅਸਫਲ ਹੋਣ ‘ਤੇ ਕਿਹਾ ਕਿ ਕਿਉਂ ਨਹੀਂ ਕਿਸੇ ਵੀ ਮੁੱਖ ਚੈਨਲ ਦੇ ਪੱਤਰਕਾਰ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਪੁੱਛਿਆ ਗਿਆ, “ਕੀ ਇਹ ਹਿੰਦੂ ਰਾਜ ਦੀ ਸ਼ੁਰੂਆਤ ਹੈ”। ਨਾਰੀਮਨ ਨੇ ਮੀਡੀਆ ਨੂੰ ਕਿਹਾ ਕਿ ਘੱਟੋ ਘੱਟ ਉਸਨੂੰ (ਮੋਦੀ ਨੂੰ) ਇਹ ਪੁੱਛੋ ਤਾਂ ਜੋ ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਗੋਰਖਪੁਰ ਤੋਂ ਸੰਸਦ ਮੈਂਬਰ ਅਤੇ ਹਿੰਦੂਵਾਦੀ ਵਿਚਾਰਧਾਰਾ ਦੇ ਬਿੰਬ ਯੋਗੀ ਆਦਿਤਨਾਥ ਨੂੰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp