Ad-Time-For-Vacation.png

ਭਾਜਪਾ ਵਿਧਾਇਕ ਵਿਕਰਮ ਸੈਣੀ ਨੇ ਕਿਹਾ; ਗਾਂ ਦਾ ਅਪਮਾਨ ਕਰਨ ਵਾਲਿਆਂ ਦੇ ਹੱਥ-ਪੈਰ ਤੋੜਾਂਗੇ

ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ‘ਚ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਨੇ ਧਮਕੀ ਦਿੱਤੀ ਹੈ ਕਿ ਜਿਹੜੇ ਲੋਕ ਗਾਂ ਨੂੰ ਵੱਢਣਗੇ ਅਤੇ ਉਸਦਾ ਅਪਮਾਨ ਕਰਨਗੇ ਉਨ੍ਹਾਂ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ। ਖਤੌਲੀ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਵਿਕਰਮ ਸੈਣੀ 2013 ‘ਚ ਹੋਏ ਫਸਾਦ (“ਦੰਗਿਆਂ”) ‘ਚ ਦੋਸ਼ੀ ਰਿਹਾ ਹੈ।

ਉੱਤਰ ਪ੍ਰਦੇਸ਼ ਦੇ ਮੰਤਰੀ ਸੁਰੇਸ਼ ਰਾਣਾ ਨੂੰ ਸਨਮਾਨਿਤ ਕਰਨ ਲਈ ਹੋਏ ਪ੍ਰੋਗਰਾਮ ‘ਚ ਸੈਣੀ ਨੇ ਕਿਹਾ, ‘ਜਿਹੜੇ ਲੋਕਾਂ ਨੂੰ ‘ਵੰਦੇ ਮਾਤਰਮ’ ਅਤੇ ‘ਭਾਰਤ ਮਾਤਾ ਕੀ ਜੈ’ ਕਹਿਣ ‘ਚ ਪਰੇਸ਼ਾਨੀ ਹੈ ਅਤੇ ਜਿਹੜੇ ਲੋਕ ਗਾਂ ਨੂੰ ਆਪਣੀ ਮਾਤਾ ਨਹੀਂ ਮੰਨਦੇ ਅਤੇ ਉਸਨੂੰ ਵੱਢਦੇ ਹਨ, ਉਨ੍ਹਾਂ ਦੇ ਹੱਥ-ਪੈਰ ਤੋੜਨ ਦਾ ਮੈਂ ਵਾਅਦਾ ਕੀਤਾ ਹੈ।” ਸੈਣੀ ਨੇ ਕਿਹਾ, “ਅਸੀਂ ਆਪਣਾ ਵਾਅਦਾ ਪੂਰਾ ਕਰਨ ਲਈ ਤਿਆਰ ਹਾਂ। ਸਾਡੇ ਕੋਲ ਨੌਜਵਾਨ ਕਾਰਜਕਰਤਾਵਾਂ ਦੀ ਟੀਮ ਹੈ ਜੋ ਅਜਿਹੇ ਵਿਅਕਤੀਆਂ ਖਿਲਾਫ ਕਾਰਵਾਈ ਕਰੇਗੀ।” ਸੈਣ ਦਾ ਇਹ ਬਿਆਨ ਉਦੋਂ ਆਇਆ ਜਾਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਨਾਥ ਯੋਗੀ ਨੇ ਹੁਕਮ ਦਿੱਤਾ ਕਿ ਗਾਂ ਦੀ ਤਸਕਰੀ ਪੂਰੀ ਤਰ੍ਹਾਂ ਰੋਕੀ ਜਾਵੇ।

Share:

Facebook
Twitter
Pinterest
LinkedIn
matrimonail-ads
On Key

Related Posts

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.