Skip to content
Tuesday, October 6, 2026 12°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਸਿੱਧੂ ਤੇ ਬਾਜਵੇ ਦੀ ਜੱਫੀ ਨੇ ਸ੍ਰੀ ਕਰਤਾਰਪੁਰ ਦੇ ਲਾਂਘੇ ਨੂੰ ਅੰਤਰਾਸ਼ਟਰੀ ਮੁੱਦਾ ਬਣਾ ਦਿੱਤਾ : ਗਿ. ਜਗਤਾਰ ਸਿੰਘ ਜਾਚਕ

By Admin Published 3 min read

ਨਿਊਯਾਰਕ (ਮਨਜੀਤ ਸਿੰਘ) ਭਾਰਤ ਤੇ ਪਾਕਿਸਤਾਨ ਦਾ ਸਰਹੱਦੀ ਤਣਾਉ ਘਟਾਉਣ, ਸਰਬਪੱਖੀ ਦੁਵੱਲੀ ਸਾਂਝ ਵਧਾਉਣ ਤੇ ਖ਼ਾਸ ਕਰਕੇ ਪੰਜਾਬ ਨੂੰ ਐਟਮੀ ਮਾਰ ਤੋਂ ਬਚਾਉਣ ਲਈ ਸ੍ਰੀ ਕਰਤਾਰਪੁਰ ਸਾਹਿਬ ਦਾ ਸਰਹੱਦੀ ਲਾਂਘਾ ਅਤਿ ਅਵਸ਼ਕ ਹੈ । ਅਸਲ ਵਿੱਚ ਇਹੀ ਕਾਰਣ ਸੀ ਕਿ ਮਹਿਰੂਮ ਅਕਾਲੀ ਜਥੇਦਾਰ ਸ੍ਰ. ਕੁਲਦੀਪ ਸਿੰਘ ਤੇ ਸ੍ਰੀ ਕੁਲਦੀਪ ਨਯੀਅਰ 1992 ਤੋਂ ਨਿਰੰਤਰ ਹਰ ਮਹੀਨੇ ਉਥੇ ਅਰਦਾਸ ਕਰਨ ਲਈ ਪਹੁੰਚ ਕੇ ਪਿਆਰ ਦੇ ਦੀਪਕ ਜਗਾਉਂਦੇ ਰਹੇ । ਪਰ ਸਿੱਧੂ ਦੀ ਜਾਦੂ ਜੱਫ਼ੀ ਤੇ ਪਾਕਿ ਦੇ ਫ਼ੌਜੀ ਮੁਖੀ ਬਾਜਵਾ ਵੱਲੋਂ ਲਾਂਘਾ ਖੋਲ੍ਹਣ ਦੀ ਹਾਮੀ ਨੇ ਤਾਂ ਇਸ ਨੂੰ ਹੁਣ ਅੰਤਰਾਸ਼ਟਰੀ ਮੁਦਾ ਬਣਾ ਦਿੱਤਾ ਹੈ । ਇਸੇ ਦਾ ਹੀ ਸਿੱਟਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਸਾਲਾ ਪ੍ਰਕਾਸ਼ ਦਿਹਾੜੇ ਨੂੰ ਧਿਆਨ ਵਿੱਚ ਰਖਦਿਆਂ ਭਾਰਤ ਦੇ ਪ੍ਰਧਾਨ ਮੰਤ੍ਰੀ ਨਾਲ ਇਹ ਮੁੱਦਾ ਸਾਂਝਾ ਕਰਨ ਦਾ ਐਲਾਨ ਕੀਤਾ ਹੈ । ਇਹ ਵਿਚਾਰ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਭੇਜੇ ਪ੍ਰੈਸ-ਨੋਟ ਰਾਹੀਂ ਕਹੇ ।

ਉਨ੍ਹਾਂ ਕਿਹਾ ਕਿ ਦੋਵਾਂ ਸੰਸਾਰ ਮਹਾਂਜੁੱਧਾਂ ਵਿੱਚ ਇੰਗਲੈਂਡ, ਫਰਾਂਸ ਅਤੇ ਜਰਮਨ ਤੇ ਇੱਟਲੀ ਨੇ ਇੱਕ-ਦੂਜੇ ਦੇ ਵਿਰੁੱਧ ਮਣਾਂ ਮੂੰਹੀ ਬਰੂਦ ਫੂਕਿਆ ਤੇ ਲੱਖਾਂ ਬੰਦੇ ਮਾਰੇ । ਜਪਾਨ ਨੇ ਬਿਨ੍ਹਾਂ ਜੰਗ ਦੇ ਐਲਾਨ ਤੋਂ ਪਰਲ ਹਾਰਬਰ ‘ਤੇ ਹਵਾਈ ਹਮਲਾ ਕਰਕੇ ਅਮਰੀਕੀ ਜੰਗੀ ਬੇੜੇ ਦੇ ਜਹਾਜ਼ ਡੋਬ ਦਿੱਤੇ ਤੇ ਉਹਦੇ ਬਹੁਤ ਸਾਰੇ ਫ਼ੌਜੀ ਵੀ ਮਾਰ ਦਿੱਤੇ । ਅਜਿਹਾ ਹੋਣ ‘ਤੇ ਅਮਰੀਕਾ ਨੇ ਜਪਾਨ ਉਤੇ ਐਟਮੀ ਹਮਲਾ ਕਰਕੇ ਬਰਬਾਦੀਆਂ ਦਾ ਮੀਂਹ ਵਰ੍ਹਾ ਦਿੱਤਾ, ਜਿਸ ਦਾ ਮਾਰੂ ਪ੍ਰਭਾਵ ਹੁਣ ਤਕ ਕਬੂਲਿਆ ਜਾ ਰਿਹਾ ਹੈ । ਪਰ ਅੱਜ ਉਹ ਸਾਰੇ ਦੇਸ਼ ਲੜਾਈ ਨੂੰ ਬੀਤੇ ਸਮੇਂ ਦੀ ਮੂਰਖਤਾ ਕਹਿ ਕੇ ਇੱਕ-ਦੂਜੇ ਨਾਲ ਮੇਲ-ਜੋਲ ਵਧਾ ਰਹੇ ਹਨ । ਪਰ ਸਿੱਧੂ ਦੀ ਜੱਫੀ ਨੂੰ ਲੈ ਕੇ ਭਾਜਪਾ ਤੇ ਉਸ ਦੇ ਜ਼ਰਖ਼ਰੀਦ ਮੀਡੀਏ ਨੇ ਜਿਸ ਢੰਗ ਨਾਲ ਜ਼ਹਿਰ ਉੱਗਲੀ ਹੈ, ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦਾ ਯਤਨ ਕੀਤਾ ਹੈ, ਉਸ ਤੋਂ ਤਾਂ ਜਾਪਦਾ ਹੈ ਕਿ ਉਹ ਸਾਰੇ ਮੌਤ ਦੇ ਵਾਪਾਰੀ ਹਨ । ਸ੍ਰੀ ਕਰਤਾਰਪੁਰ ਸਾਹਿਬ ਦੇ ਸਰਹੱਦੀ ਲਾਂਘੇ ਨੂੰ ਉਹ ਕੇਵਲ ਗੁਰਦੁਆਰੇ ਤੇ ਸਿੱਖਾਂ ਨਾਲ ਹੀ ਜੋੜ ਕੇ ਹੀ ਦੇਖ ਰਹੇ ਹਨ, ਭਾਰਤ ਤੇ ਪਾਕਿਸਤਾਨ ਦੇ ਸੁਖਾਵੇਂ ਸਬੰਧਾਂ ਤੇ ਸਰਹੱਦੀ ਸ਼ਾਂਤੀ ਦੇ ਦੀਰਘ ਦ੍ਰਿਸ਼ਟੀਕੋਨ ਤੋਂ ਨਹੀਂ, ਜੋ ਕਿ ਹੋਰ ਵੀ ਮਹਤਵ ਪੂਰਨ ਹੈ । ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਤਲਖ਼ੀਆਂ ਤੇ ਕੁੜੱਤਣ ਬੰਦੂਕ ਨਾਲ ਨਹੀਂ, ਸੁਰਿਹਦ ਵਾਰਤਾਲਾਪ ਤੇ ਸਿਧੂ ਵਾਂਗ ਪਾਈਆਂ ਜਾ ਸਕਣ ਵਾਲੀਆਂ ‘ਜਾਦੂ ਦੀਆਂ ਜੱਫੀਆਂ ਹੀ ਮਿਟਾ ਸਕਦੀਆਂ ਹਨ ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp