ਮੈਲਬੌਰਨ (ਬਿ੍ਸਬੇਨ)(ਮਹਿੰਦਰ ਪਾਲ ਸਿੰਘ ਕਾਹਲੋਂ, ਸਰਤਾਜ ਸਿੰਘ ਧੌਲ)-ਆਸਟ੍ਰੇਲੀਅਨ ਨਾਗਰਿਕ ਭਰਾ ਮਨਪ੍ਰੀਤ ਅਤੇ ਪਵਨਦੀਪ ਆਖਿਰ 10 ਮਹੀਨੇ ਦੀ ਕਾਨੂੰਨੀ ਕਾਰਵਾਈ ਲੜਨ ਤੋਂ ਬਾਅਦ ਘਰ (ਆਸਟ੍ਰੇਲੀਆ) ਪੁੱਜੇ। ਡੁਬਈ ਦੀ ਅਦਾਲਤ ਨੇ ਦੋਵਾਂ ਭਰਾਵਾਂ ਖ਼ਿਲਾਫ਼ ਜਾਰੀ ਹੋਏ ਰੈੱਡ ਕਾਰਨਰ ਨੋਟਿਸ ਨੂੰ ਖਾਰਜ ਕਰਦੇ ਹੋਏ ਵਾਪਸ ਮੈਲਬੌਰਨ ਭੇਜ ਦਿੱਤਾ। ਦੋਵਾਂ ਭਰਾਵਾਂ ਖਿਲਾਫ਼ ਦਾਜ ਮੰਗਣ ਅਤੇ ਮਨਪ੍ਰੀਤ ਦੀ ਸਾਬਕਾ ਪਤਨੀ ਵਲੋਂ ਉਸ ਨੂੰ ਮਾਰਨ ਦੀ ਕੋਸ਼ਿਸ਼ ਦੀ ਸ਼ਿਕਾਇਤ ਕੀਤੀ ਹੋਈ ਸੀ, ਜਿਸ ਉੱਪਰ ਭਾਰਤ ਸਰਕਾਰ ਨੇ ਇਨ੍ਹਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਸੀ, ਜਿਸ ਕਾਰਨ ਜਦੋਂ ਇਹ ਭਰਾ ਡੁਬਈ ਗਏ ਤਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ‘ਚ ਭਾਰਤ ਸਰਕਾਰ ਦੇ ਅਧਿਕਾਰੀ ਕੋਈ ਸਬੂਤ ਪੇਸ਼ ਨਾ ਕਰ ਸਕੇ, ਜਿਸ ‘ਤੇ ਡੁਬਈ ਅਦਾਲਤ ਨੇ ਸਾਰੀ ਕਾਰਵਾਈ ਖ਼ਤਮ ਕਰਦੇ ਹੋਏ ਦੋਵਾਂ ਭਰਾਵਾਂ ਨੂੰ ਵਾਪਸ ਆਸਟ੍ਰੇਲੀਆ ਜਾਣ ਦੀ ਇਜਾਜ਼ਤ ਦਿੱਤੀ। ਭਰਾਵਾਂ ਅਨੁਸਾਰ ਇਹ ਸਾਰਾ ਮਾਮਲਾ ਸਾਨੂੰ ਸਿਰਫ਼ ਤੰਗ ਕਰਨ ਲਈ ਕੀਤਾ ਗਿਆ। ਉਨ੍ਹਾਂ ਨੂੰ ਕੁਝ ਦਿਨ ਜੇਲ੍ਹ ‘ਚ ਵੀ ਰਹਿਣਾ ਪਿਆ, ਪਰ ਬਾਅਦ ‘ਚ ਰਿਹਾਅ ਕੀਤਾ ਗਿਆ, ਪਰ ਉਹ ਡੁਬਈ ਛੱਡ ਕੇ ਨਹੀਂ ਜਾ ਸਕਦੇ ਸੀ। ਉਨ੍ਹਾਂ ਦੱ ਸਿਆ ਕਿ ਸਾਡਾ 3 ਲੱਖ ਤੋਂ ਵਧੇਰੇ ਖਰਚਾ ਹੋ ਗਿਆਹੈ ਤੇ ਕੰਮਕਾਜ਼ ਛੁੱਟਣ ਤੋਂ ਇਲਾਵਾ ਮਾਨਸਿਕ ਪ੍ਰੇਸ਼ਾਨੀ ਵੀ ਝੱਲਣੀ ਪਈ। ਹੁਣ ਉਹ ਆਸਟ੍ਰੇਲੀਆ ਸਰਕਾਰ ਦੀ ਮਦਦ ਨਾਲ ਅੰਤਰਰਾਸ਼ਟਰੀ ਅਦਾਲਤ ‘ਚ ਭਾਰਤ ਸਰਕਾਰ ਖ਼ਿਲਾਫ਼ ਕੇਸ ਕਰਨਗੇ ਤਾਂ ਕਿ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


