Ad-Time-For-Vacation.png

ਸਿੱਖ ਟੈਕਸੀ ਡਰਾਈਵਰ ਨੇ ਬ੍ਰਿਟੇਨ ਵਿੱਚ ਨਾਬਾਲਿਗ ਨੂੰ ਅਗ਼ਵਾ ਹੋਣ ਤੋਂ ਬਚਾਇਆ

ਲੰਡਨ:-ਯੂਕੇ ‘ਚ 13 ਵਰ੍ਹਿਆਂ ਦੀ ਸਕੂਲ ‘ਚ ਪੜ੍ਹਦੀ ਲੜਕੀ ਨੂੰ ਜਿਨਸੀ ਸ਼ੋਸ਼ਣ ਅਤੇ ਅਗ਼ਵਾ ਹੋਣ ਤੋਂ ਸਿੱਖ ਟੈਕਸੀ ਡਰਾਈਵਰ ਨੇ ਬਚਾਅ ਲਿਆ ਜਿਸ ਕਰਕੇ ਲੋਕਾਂ ‘ਚ ਉਸ ਦੀ ਨਾਇਕ ਵਜੋਂ ਵਾਹ-ਵਾਹੀ ਹੋ ਰਹੀ ਹੈ।

ਇਹ ਘਟਨਾ ਇਸ ਸਾਲ 20 ਫਰਵਰੀ ਦੀ ਹੈ ਜਦੋਂ ਸਤਬੀਰ ਅਰੋੜਾ ਨੇ ਸਕੂਲ ਵਰਦੀ ਪਹਿਨੀ ਲੜਕੀ ਨੂੰ ਉਸ ਦੇ ਘਰੋਂ ਔਕਸਫੋਰਡਸ਼ਾਇਰ ਤੋਂ ਗਲੌਸਟਰ ਟਰੇਨ ਸਟੇਸ਼ਨ ‘ਤੇ ਪਹੁੰਚਾਇਆ। ਮੈਟਰੋ.ਕੋ.ਯੂਕੇ ਦੀ ਰਿਪੋਰਟ ਮੁਤਾਬਕ ਇਹ ਲੜਕੀ 24 ਵਰ੍ਹਿਆਂ ਦੇ ਸੈਮ ਹੇਵਿੰਗਜ਼ ਦੀ ਉਡੀਕ ਕਰ ਰਹੀ ਸੀ ਜਿਸ ਨੇ ਲੜਕੀ ਨੂੰ ਅਗ਼ਵਾ ਕਰਨ ਦੀ ਯੋਜਨਾ ਬਣਾਈ ਹੋਈ ਸੀ। ਉਸ ਨੇ ਆਨਲਾਈਨ ਸਾਈਟਾਂ ‘ਤੇ ਪੀੜਤਾ ਨੂੰ ਅਗ਼ਵਾ ਕਰਨ, ਨਸ਼ੀਲੀਆਂ ਦਵਾਈਆਂ ਦੇਣ ਅਤੇ ਬਲਾਤਕਾਰ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਹੋਈ ਸੀ। ਲੜਕੀ ਨੂੰ ਵਿਅਕਤੀ ਨਾਲ ਦੇਖ ਕੇ ਕਥਿਤ ਅਗ਼ਵਾਕਾਰ ਉਸ ਦੇ ਨੇੜੇ ਨਹੀਂ ਆਇਆ। ਜਦੋਂ ਸਟੇਸ਼ਨ ‘ਤੇ ਲੜਕੀ ਨੂੰ ਮਿਲਣ ਲਈ ਕੋਈ ਨਹੀਂ ਆਇਆ ਤਾਂ ਟੈਕਸੀ ਡਰਾਈਵਰ ਨੇ ਫਿਕਰ ਜਤਾਉਂਦਿਆਂ ਉਸ ਤੋਂ ਜਾਣਕਾਰੀ ਮੰਗੀ। ਜਦੋਂ ਉਸ ਦੀ ਵਾਹ ਨਾ ਚੱਲੀ ਤਾਂ ਸਤਬੀਰ ਨੇ ਆਪਣੀ ਪਤਨੀ ਨਾਲ ਲੜਕੀ ਦੀ ਫੋਨ ‘ਤੇ ਗੱਲ ਕਰਵਾਈ। ਇਸ ਮਗਰੋਂ ਪੁਲੀਸ ਨੂੰ ਸੱਦਿਆ ਗਿਆ। ਸਤਬੀਰ ਅਰੋੜਾ ਨੂੰ ਲੜਕੀ ਨੂੰ ਬਚਾਉਣ ਲਈ ਸਨਮਾਨਿਤ ਕੀਤਾ ਗਿਆ। ਚੇਰਵੈੱਲ ਡਿਸਟ੍ਰਿਕਟ ਕੌਂਸਿਲ ਦੇ ਤਰਜਮਾਨ ਨੇ ਕਿਹਾ ਕਿ ਸਤਬੀਰ ਅਰੋੜਾ ਨੂੰ ਕਾਊਂਸਿਲਰ ਕੀਰੋਨ ਮੈਲੋਨ ਵੱਲੋਂ ਲੜਕੀ ਦੀ ਅਸਮਤ ਦੀ ਰਾਖੀ ਲਈ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਤਬੀਰ ਅਰੋੜਾ ਵੱਲੋਂ ਦਿਖਾਈ ਗਈ ਸਿਆਣਪ ਦੀ ਸ਼ਲਾਘਾ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।

 

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.