Skip to content
Thursday, November 26, 2026 12°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਸਿੰਧੂ ਨੂੰ ਲੱਗਾ ਝਟਕਾ, ਵਿਸ਼ਵ ਰੈਂਕਿੰਗ ‘ਚ 5ਵੇਂ ਸਥਾਨ ‘ਤੇ ਪੁੱਜੀ

By Admin Published 1 min read

ਨਵੀਂ ਦਿੱਲੀ— ਰਿਓ ਓਲਪਿੰਕ ਦੀ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਦੁਨੀਆਂ ਦੀ ਦੂਸਰੇ ਨਬੰਰ ਦਾ ਦਰਜਾ ਪ੍ਰਾਪਤ ਕਰਨ ‘ਤੇ ਇਕ ਹਫ਼ਤੇ ਬਾਅਦ ਵੀਰਵਾਰ ਤਾਜ਼ਾ ਬੈਡਮਿੰਟਨ ਵਿਸ਼ਵ ਮਹਾਸੰਘ ਦੀ ਸੂਚੀ ‘ਚ ਤੀਜ਼ੇ ਤੋਂ ਪੰਜਵੇਂ ਸਥਾਨ ‘ਤੇ ਪੁੱਜੀ ਹੈ। ਹੈਦਰਾਬਾਦ ਦੀ ਇਹ 21 ਸਾਲਾ ਸ਼ਟਲਰ ਨੇ ਪਿਛਲੇ ਹਫ਼ਤੇ ਆਪਣੇ ਕਰਿਅਰ ਦਾ ਬਹਿਤਰੀਨ ਦਰਜਾ ਹਾਸਲ ਕੀਤਾ ਸੀ ਪਰ ਮਲੇਸ਼ੀਆ ਓਪਨ ਸੁਪਰ ਸੀਰੀਜ਼ ਦੇ ਪਹਿਲੇ ਦੌਰੇ ‘ਚੋਂ ਬਾਹਰ ਹੋ ਗਈ ਸੀ, ਜਿਸ ਦਾ ਅਸਰ ਉਸ ਦੇ ਦਰਜੇ ‘ਤੇ ਪਿਆ। ਸਿੰਧੂ ਹੁਣ ਇਸ ਹਫ਼ਤੇ ਸਿੰਗਾਪੁਰ ਓਪਨ ‘ਚ ਖੇਡ ਰਹੀ ਹੈ। ਮਲੇਸ਼ੀਆ ਓਪਨ ‘ਚ ਪਹਿਲੇ ਦੌਰੇ ‘ਚ ਹਾਰਨ ਵਾਲੀ ਸਾਇਨਾ ਨੇਹਵਾਲ ਦੇ ਦਰਜੇ ‘ਤੇ ਹਾਲਾਂਕਿ ਕੋਈ ਬਦਲਾਵ ਨਹੀਂ ਹੋਈਆ ਹੈ ਅਤੇ ਉਹ 9ਵੇਂ ਸਥਾਨ ‘ਤੇ ਕਾਇਮ ਹੈ। ਮਹਿਲਾ ਸਿੰਗਲਜ਼ ਦਰਜੇ ‘ਚ ਤਾਈਵਾਨ ਦੀ ਤਾਈ ਜੂ. ਯਿੰਗ ਸਿਖਰ ‘ਤੇ ਬਣੀ ਹੋਈ ਹੈ। ਪੁਰਸ਼ ਸਿੰਗਲਜ਼ ‘ਚ ਅਜੇ ਜੈਰਾਮ 14ਵੇਂ ਸਥਾਨ ਤੋਂ ਬਿਹਤਰੀਨ ਸਥਾਨ ‘ਤੇ ਭਾਰਤੀ ਹਨ ਅਤੇ ਕੋਈ ਵੀ ਭਾਰਤੀ ਪੁਰਸ਼ ਖਿਡਾਰੀ ਸਿਖਰ 20 ‘ਚ ਸ਼ਾਮਲ ਨਹੀਂ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp