Skip to content
Tuesday, November 3, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Sports

ਓਲੰਪਿਕ ‘ਚ ਬਣੀ ਰਹੇਗੀ 50 ਕਿ. ਮੀ. ਪੈਦਲ ਚਾਲ

By Admin Published 1 min read

ਲੰਡਨ— ਓਲੰਪਿਕ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ‘ਚ 50 ਕਿਲੋਮੀਟਰ ਪੈਦਲ ਚਾਲ ਪ੍ਰਤੀਯੋਗਿਤਾ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ‘ਤੇ ਕੌਮਾਂਤਰੀ ਐਥਲੈਟਿਕਸ ਮਹਾਸੰਘ (ਆਈ.ਏ.ਏ.ਐੱਫ.) ਨੇ ਆਪਣੀ ਮੋਹਰ ਲਾ ਦਿੱਤੀ ਹੈ। ਆਈ.ਏ.ਏ.ਐੱਫ. ਨੇ ਇਨ੍ਹਾਂ ਮੈਗਾ ਟੂਰਨਾਮੈਂਟਾਂ ‘ਚ ਐਥਲੈਟਿਕਸ ਖੇਡਾਂ ‘ਚ 50 ਕਿਲੋਮੀਟਰ ਪੈਦਲ ਚਾਲ ਨੂੰ ਬਰਕਰਾਰ ਰੱਖਣ ਲਈ ਸਰਬਸੰਮਤੀ ਨਾਲ ਵੋਟਿੰਗ ਕੀਤੀ। ਇਸ ਤੋਂ ਪਹਿਲਾਂ ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਆਈ.ਏ.ਏ.ਐੱਫ. ‘ਤੇ ਇਨ੍ਹਾਂ ਖੇਡਾਂ ਨੂੰ ਹਟਾਉਣ ਦਾ ਦਬਾਅ ਬਣਾਇਆ ਸੀ, ਤਾਂ ਕਿ 2020 ਟੋਕੀਓ ਓਲੰਪਿਕ ‘ਚੋਂ ਇਸ ਖੇਡ ਨੂੰ ਹਟਾਇਆ ਜਾ ਸਕੇ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Sports →
Share on WhatsApp