Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਮਾਰਿਨ ਨੂੰ ਹਰਾ ਕੇ ਜੂ ਯਿੰਗ ਬਣੀ ਸਿੰਗਾਪੂਰ ਓਪਨ ਚੈਂਪੀਅਨ

By uscreative Published 1 min read

ਸਿੰਗਾਪੁਰ— ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈਪੇ ਦੀ ਤੇਈ ਜੂ ਯਿੰਗ ਨੇ ਦੂਜੇ ਨੰਬਰ ਦੀ ਖਿਡਾਰਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਇਕ ਵਾਰ ਫਿਰ ਖਿਤਾਬੀ ਮੁਕਾਬਲੇ ‘ਚ ਐਤਵਾਰ ਨੂੰ 21-15, 21-15 ਨਾਲ ਹਰਾਉਂਦੇ ਹੋਏ ਸਿੰਗਾਪੁਰ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਵਰਗ ਦਾ ਖਿਤਾਬ ਜਿੱਤ ਲਿਆ।

ਜੂ ਯਿੰਗ ਨੇ ਹਾਲ ਹੀ ‘ਚ ਮਲੇਸ਼ੀਆ ਓਪਨ ‘ਚ ਮਾਰਿਨ ਨੂੰ 23-25, 22-20, 21-13 ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਚੋਟੀ ਦਾ ਦਰਜਾ ਪ੍ਰਾਪਤ ਜੂ ਯਿੰਗ ਨੇ ਫਾਈਨਲ ‘ਚ ਬਿਹਤਰੀਨ ਖੇਡ ਦਿਖਾਉਂਦੇ ਹੋਏ ਮਾਰਿਨ ਨੂੰ ਇਕਤਰਫਾ ਅੰਦਾਜ਼ ‘ਚ ਲਗਾਤਾਰ ਗੇਮਾਂ ‘ਚ ਸਿਰਫ 38 ਮਿੰਟ ‘ਚ 21-15, 21-15 ਨਾਲ ਹਰਾਇਆ। ਵਿਸ਼ਵ ਅਤੇ ਓਲੰਪਿਕ ਚੈਂਪੀਅਨ ਮਾਰਿਨ ਦਾ ਵਿਸ਼ਵ ਰੈਂਕਿੰਗ ‘ਚ ਨੰਬਰ ਵਨ ਤਾਈਪੇ ਦੀ ਜੂ ਯਿੰਗ ਦੇ ਖਿਲਾਫ ਕਰੀਅਰ ਰਿਕਾਰਡ 4-5 ਦਾ ਹੋ ਗਿਆ ਹੈ। ਮਾਰਿਨ ਫਾਈਨਲ ‘ਚ ਜੂ ਯਿੰਗ ਦੇ ਖਿਲਾਫ ਇਕ ਵਾਰ ਫਿਰ ਔਸਤ ਨਜ਼ਰ ਆਈ ਅਤੇ ਉਨ੍ਹਾਂ ਤੋਂ ਪਾਰ ਨਹੀਂ ਪਾ ਸਕੀ।

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp