ਦੁਬਈ—ਸਾਬਕਾ ਵਿਸ਼ਵ ਹੈਵੀਵੇਟ ਮੁੱਕੇਬਾਜ਼ੀ ਚੈਂਪੀਅਨ ਮਾਈਕ ਟਾਇਸਨ ਹੁਣ ਦੁਬਈ ‘ਚ ਆਪਣੀ ਫਿੱਟਨੈੱਸ ਅਕੈਡਮੀ ਖੋਲ੍ਹਣਗੇ, ਜਿਸ ਦਾ ਨਾਂ ‘ਮਾਈਕ ਟਾਇਸਨ ਅਕੈਡਮੀ’ ਦੇ ਨਾਂ ਨਾਲ ਜਾਣਿਆ ਜਾਵੇਗਾ।
ਅਕੈਡਮੀ ਨੇ ਪਹਿਲਾ ਹੀ ਅੰਤਰਾਸ਼ਟਰੀ ਦਿਲਚਸਪੀ ਵਧਾ ਦਿੱਤੀ ਹੈ, ਜਿਸ ਨਾਲ ਦੁਬਈ, ਆਸਟਰੇਲੀਆ, ਫਰਾਂਸ, ਪੱਛਮੀ ਅਫਰੀਕਾ ਅਤੇ ਚੀਨ ‘ਚ ਅਕੈਡਮੀਆਂ ਖੋਲ੍ਹਣ ਦੀ ਉਮੀਦ ਹੈ। 20 ਸਾਲ ਦੀ ਉਮਰ ‘ਚ ਡਲਲਯੂ. ਬੀ. ਏ., ਡਬਲਯੂ. ਬੀ. ਸੀ. ਅਤੇ ਆਈ. ਬੀ. ਐਫ. ਹੈਵੀਵੇਟ ਖਿਤਾਬ ਜਿੱਤਣ ਦਾ ਰਿਕਾਰਡ ਬਣਾਉਣ ਵਾਲੇ ਟਾਇਸਨ ਚਾਰ ਮਈ ਨੂੰ ਇਸ ਦੇ ਬਾਰੇ ‘ਚ ਹੋਰ ਖੁਲਾਸਾ ਕਰਨਗੇ, ਜਿਸ ਤੋਂ ਬਾਅਦ 6 ਮਈ ਨੂੰ ਇਹ ਅਕੈਡਮੀ ਲਾਂਚ ਕੀਤੀ ਜਾਵੇਗੀ।