ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸਿੰਘ ਸਭਾ ਰੈਨਟਨ ਵਿਖੇ ਬੱਚਿਆਂ ਦੇ ਵੱਖ-ਵੱਖ ਉਮਰਾਂ ਦੇ ਚਾਰ ਗਰੁੱਪਾਂ ਵਿਚ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜੇਤੂਆਂ ਨੂੰ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ । ਗੁਰਦੁਆਰਾ ਸਿੰਘ ਸਭਾ ਦੇ ਗੁਰਮਤਿ ਸਕੂਲ ਦੇ ਪ੍ਰਿੰਸੀਪਲ ਤੇ ਪ੍ਰਬੰਧਕ ਈਸ਼ਰ ਸਿੰਘ ਨੇ ਦੱਸਿਆ ਕਿ ਬੱਚਿਆਂ ਨੇ ਦਸਤਾਰ ਮੁਕਾਬਲੇ ਵਿਚ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਤਿੰਨ ਜੱਜਾਂ ਦੀ ਨਿਗਰਾਨੀ ‘ਚ ਦਸਤਾਰ ਸਜਾਉਣ, ਦਸਤਾਰ ਸਜਾ ਕੇ ਚੱਲਣ, ਆਪਣਾ ਨਾਂਅ ਸਿੰਘ ਤੇ ਕੌਰ ਨਾਲ ਦੱਸਣ, ਫਤਹਿ ਬੁਲਾਉਣ ਤੇ ਵਾਕ ਪੂਰਾ ਕਰਨ ਦੇ ਵੱਖ-ਵੱਖ ਪਹਿਲੂਆਂ ਦੇ ਨੰਬਰ ਲਗਾ ਕੇ ਨਿਰੀਖਣ ਕੀਤਾ ਗਿਆ, ਜਿਸ ਵਿਚ ਜੇਤੂਆਂ ਦਾ ਵੇਰਵਾ ਇਸ ਪ੍ਰਕਾਰ ਹੈ : 6 ਸਾਲ ਤੱਕ ਮਨਸਹਿਜ ਸਿੰਘ ਪਹਿਲਾ, ਜਸਮਿੰਦਰ ਸਿੰਘ ਦੂਸਰਾ ਤੇ ਨੂਰ ਕੌਰ ਤੀਸਰੇ ਨੰਬਰ ‘ਤੇ ਰਹੇ। ਦੂਸਰਾ ਗਰੁੱਪ 7 ਤੋਂ 11 ਸਾਲ ਤੱਕ ਵਿਵੇਕ ਸਿੰਘ ਪਹਿਲੇ, ਮਹਿਤਾਬ ਸਿੰਘ ਦੂਜੇ ਤੇ ਪ੍ਰਭਲੀਨ ਕੌਰ ਤੀਜੇ ‘ਤੇ ‘ਤੇ ਰਹੇ। ਤੀਸਰਾ ਗਰੁੱਪ 12 ਸਾਲ ਸਾਲ ‘ਚੋਂ ਪਹਿਲੇ ਸਥਾਨ ‘ਤੇ, ਅਨਮੋਲ ਸਿੰਘ ਦੂਜੇ ‘ਤੇ, ਸਨਵੀਰ ਸਿੰਘ ਤੇ ਤੀਸਰੇ ‘ਤੇ ਗੁਰਪ੍ਰੀਤ ਸਿੰਘ, ਚੌਥਾ ਗਰੁੱਪ 16 ਸਾਲ ਤੋਂ ਉੱਪਰ ਵਾਲੇ ‘ਚ : ਗੁਰਸ਼ਾਨ ਸਿੰਘ ਪਹਿਲੇ, ਪਲਵੀਰ ਸਿੰਘ ਦੂਜੇ ਤੇ ਜੋਧਵੀਰ ਸਿੰਘ ਤੀਸਰੇ ਸਥਾਨ ‘ਤੇ ਰਹੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


