Ad-Time-For-Vacation.png

ਸਿਆਟਲ ‘ਚ ਸਿੱਖ ਵਿਦਵਾਨ ਸੁਖਪਾਲ ਸਿੰਘ ਧਨੋਆ ਦਾ ਨਿੱਘਾ ਸਵਾਗਤ

ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਮਾਝੇ ਦੀ ਤਹਿਸੀਲ ਪੱਟੀ ਦੇ ਜੰਮਪਲ ਸਿੱਖ ਬੁੱਧੀਜੀਵੀ ਸੁਖਪਾਲ ਸਿੰਘ ਧਨੋਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰ ਤੇ ਪੀ. ਐਚ. ਡੀ. ਕਰਨ ਤੋਂ ਬਾਅਦ 1986 ਤੋਂ 1989 ਤੱਕ ਬਤੌਰ ਲੈਕਚਰਾਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਤੇ 1989 ਤੋਂ 2001 ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੇਵਾ ਨਿਭਾਉਣ ਤੋਂ ਬਾਅਦ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਆ ਵੱਸੇ ਅਤੇ ਅੱਜਕਲ੍ਹ ਪੀ. ਟੀ. ਸੀ. ਦੇ ਬਿਊਰੋ ਚੀਫ਼ ਦੀ ਸੇਵਾ ਨਿਭਾਅ ਰਹੇ ਹਨ, ਉਨ੍ਹਾਂ ਦਾ ਸਿਆਟਲ ਪਹੁੰਚਣ ‘ਤੇ ਸਿਆਟਲ ‘ਚ ਪੰਜਾਬੀ ਭਾਈਚਾਰੇ ਦੀਆਂ ਮਾਣ ਮੱਤੀਆਂ ਸ਼ਖ਼ਸੀਅਤਾਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਸਿੱਧੂ ਨੇ ਸਵਾਗਤੀ ਭਾਸ਼ਣ ਵਿਚ ਦੱ ਸਿਆ ਕਿ ਸੁਖਪਾਲ ਸਿੰਘ ਧਨੋਆ ਵਾਸ਼ਿੰਗਟਨ ਡੀ. ਸੀ. ‘ਚ ਵਾਈਟ ਹਾਊਸ ਸਿੱਖ ਕੌਮ ਦੀ ਸ਼ਾਨਦਾਰ ਤਰੀਕੇ ਨਾਲ ਸੇਵਾ ਨਿਭਾਅ ਰਹੇ ਹਨ ਅਤੇ ਰੇਡੀਓ ਪੰਜਾਬੀ ਵੇਵਜ਼ ਰਾਹੀਂ ਬੇਘਰੇ ਲੋਕਾਂ ਦੀ ਲੰਗਰ ਦੀ ਸੇਵਾ ਅਤੇ ਲੋੜੀਂਦੇ ਕੰਮਾਂ ਵਿਚ ਵੱਡਮੁੱਲਾ ਯੋਗਦਾਨ ਪਾਉਂਦੇ ਹਨ। ਸੁਖਪਾਲ ਸਿੰਘ ਧਨੋਆ ਨੇ ਸਿਆਟਲ ਦੇ ਪੰਜਾਬੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਪੰਜਾਬੀ ਭਾਈਚਾਰੇ ਨੂੰ ਬੱ ਚਿਆਂ ਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਤੇ ਸੱ ਭਿਆਚਾਰ ਨਾਲ ਜੋੜਨ ਲਈ ਉਸਾਰੂ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਅਤੇ ਸਹੀ ਸੇਧ ਦੇਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਮੌਕੇ ਕੈਨੇਡਾ ਤੋਂ ਪਹੁੰਚੇ ਗੁਰਦੇਵ ਸਿੰਘ ਬਰਾੜ ਦਾ ਵੀ ਸਵਾਗਤ ਕੀਤਾ ਗਿਆ।

Share:

Facebook
Twitter
Pinterest
LinkedIn
matrimonail-ads
On Key

Related Posts

ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ

ਸਿਟੀ ਆਫ ਸਰੀ ਵਲੋਂ ਗੈਰ-ਕਾਨੂੰਨੀ ਉਸਾਰੀ ਵਿਰੁੱਧ ਲਗਾਤਾਰ ਕਾਰਵਾਈ ਜ਼ਾਰੀ

ਸਰੀ, ਬੀ.ਸੀ. – ਕੌਂਸਲ ਨੇ ਸਟਾਫ ਨੂੰ 9397 – 132 ਸਟਰੀਟ ਦੀ ਪ੍ਰੋਪਰਟੀ ਦੇ ਸਿਰਲੇਖ ‘ਤੇ ਨੋਟਿਸ ਦਾਇਰ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿੱਥੇ ਘਰ ਮਾਲਕਾਂ ਨੇ ਬਿਨਾਂ ਪਰਮਿਟ ਅਤੇ ਸਿਟੀ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.