ਸਾਧ ਸੂਰਜ ਮੁਨੀ ਦਾ ਸੋਧਾ ਲਾਉਣ ਵਾਲੇ ਸਿੰਘਾਂ ਨੂੰ ਪੁਲਿਸ ਕਰਨ ਲੱਗੀ ਪ੍ਰੇਸ਼ਾਨ ਕਰਨ
ਉਕਤ ਪਾਖੰਡੀ ਸਾਧ ਲੱਖੇ ਦਾ ਕਤਲ ਹੋਣ ਜਾਣ ਤੋਂ ਬਾਅਦ ਰਾਜਸਥਾਨ ਦੀ ਪੁਲਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਦਾ ਸੋਧਾ ਲਾਉਣ ਵਾਲੇ ਸਿੰਘਾਂ ਨੂੰ ਪ੍ਰੇਸ਼ਾਨ ਕਰਨ ਲੱਗੀ ਹੈ। ਇਸ ਸੰਬੰਧੀ ਭਾਈ ਨਿਰਮਲ ਸਿੰਘ ਖਰਲੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਉਸਦੇ ਘਰ ਇਸ ਸੰਬੰਧ ਵਿੱਚ ਰੇਡ ਕੀਤੀ ਹੈ, ਪ੍ਰੰਤੂ ਉਹ ਉਸ ਸਮੇਂ ਘਰ ਨਹੀਂ ਸੀ ਤੇ ਪੁਲਿਸ ਪਰਿਵਾਰਕ ਮੈਂਬਰਾਂ ਨੂੰ ਧਮਕਾਅ ਰਹੀ ਹੈ, ਜਦਕਿ ਇਸ ਕਤਲ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ ਹੈ।



