Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
Religion

ਸਾਧਵੀ ਪ੍ਰਾਚੀ ਨੇ ਮੁਸਲਮਾਨ ਕੁੜੀਆਂ ਨੂੰ ਹਿੰਦੂ ਮੁੰਡਿਆਂ ਨਾਲ ਵਿਆਹ ਦੀ ਸਲਾਹ ਦੇ ਦਿੱਤੀ

By Admin Published 2 min read

ਮਥੁਰਾ, – ਇਸ ਸ਼ਹਿਰ ਵਿੱਚ ਪਹੁੰਚੀ ਵਿਸ਼ਵ ਹਿੰਦੂ ਪਰਿਸ਼ਦ ਦੀ ਨੇਤਾ ਸਾਧਵੀ ਪ੍ਰਾਚੀ ਨੇ ਅੱਜ ਇਕ ਵਾਰ ਫਿਰ ਵਿਵਾਦਿਤ ਬਿਆਨ ਦਿਤਾ ਹੈ। ਉਸ ਨੇ ਮੁਸਲਮਾਨ ਕੁੜੀਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਹਿੰਦੂ ਮੁੰਡਿਆਂ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ। ਸਾਧਵੀ ਪ੍ਰਾਚੀ ਨੇ ਕਿਹਾ ਕਿ ਲੜਕੀਆਂ ਨੂੰ ਮੁਸਮਿਮ ਧਰਮ ਛੱਡੇ ਦੇਣਾ ਚਾਹੀਦਾ ਹੈ। ਤਿੰਨ ਤਲਾਕ ਤੇ ਹਲਾਲਾ ਉੱਤੇ ਬੋਲਦੇ ਹੋਏ ਸਾਧਵੀ ਨੇ ਕਿਹਾ ਕਿ ਬਹੁਤ ਛੇਤੀ ਇਸ ਤੋਂ ਮੁਕਤੀ ਮਿਲਣ ਵਾਲੀ ਹੈ। ਫਤਵਾ ਜਾਰੀ ਕਰਨ ਵਾਲੇ ਮੌਲਵੀਆਂ ਉਤੇ ਨਿਸ਼ਾਨਾ ਸਾਧਦੇ ਹੋਏ ਸਾਧਵੀ ਨੇ ਕਿਹਾ ਕਿ ਅਜਿਹੇ ਮੌਲਵੀਆਂ ਨੂੰ ਥੱਪੜ ਮਾਰਨਾ ਚਾਹੀਦਾ ਹੈ, ਜਿਹੜੇ ਸਮਾਜ ਵਿਚ ਫਰਜ਼ੀ ਫਤਵਾ ਜਾਰੀ ਕਰਦੇ ਹਨ। ਇਸ ਤੋਂ ਪਹਿਲਾਂ ਗੋਰਖਪੁਰ ਵਿਚ ਸਾਧਵੀ ਪ੍ਰਾਚੀ ਨੇ ਰਾਹੁਲ ਗਾਂਧੀ ਉੱਤੇ ਵਿਅੰਗ ਕੱਸਿਆ ਤੇ ਕਿਹਾ ਕਿ ਸਾਉਣ ਦੇ ਮਹੀਨੇ ਵਿਚ ਉਹ ਵੀ ਬਾਬੇ ਦੇ ਮੰਦਿਰ ਵਿਚ ਇਕ ਮੰਨਤ ਲੈ ਕੇ ਆਈ ਸੀ ਕਿ ਘੱਟੋ ਘੱਟ ਰਾਹੁਲ ਗਾਂਧੀ ਦਾ
ਵਿਆਹ ਹੀ ਜਲਦੀ ਕਰਵਾ ਦਿਓ, ਉਨ੍ਹਾਂ ਨੂੰ ਬਹੁਮਤ ਤਾਂ ਮਿਲੇਗਾ ਨਹੀਂ, ਬਹੂ ਹੀ ਦਿਵਾ ਦਿਓ। ਰਾਹੁਲ ਗਾਂਧ ਦੇ ਬੇਤੁਕੇ ਫੈਸਲਿਆਂ ਤੋਂ ਕਾਂਗਰਸ ਨੂੰ 2024 ਤੱਕ ਸੱਤਾ ਨਹੀਂ ਮਿਲੇਗੀ। ਇਸ ਲਈ ਪੂਰੀ ਕਾਂਗਰਸ ਨੂੰ ਪਹਿਲਾਂ ਰਾਹੁਲ ਗਾਂਧੀ ਦੇ ਵਿਆਹ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਧਵੀ ਪ੍ਰਾਚੀ ਨੇ ਕਿਹਾ ਕਿ 2019 ਵਿਚ ਵੀ ਮੋਦੀ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੈ। ਦੇਸ਼ ਦੀ ਸੱਤਾ ਸਿਰਫ਼ ਨਰਿੰਦਰ ਮੋਦੀ ਹੀ ਸੰਭਾਲਣਗੇ। ਕਿਸੇ ਵੀ ਹਾਲ ਵਿਚ ਕਾਂਗਰਸ ਨੂੰ ਬਹੁਮਤ ਨਹੀਂ ਮਿਲ ਪਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ
ਆਮ ਚੋਣ ਤੋਂ ਪਹਿਲਾਂ ਆਯੁੱਧਿਆ ਵਿਚ ਭਗਵਾਨ ਰਾਮ ਦੇ ਮੰਦਿਰ ਦੀ ਉਸਾਰੀ ਸ਼ੁਰੂ ਹੋਵੇਗੀ। ਸਾਧਵੀ ਨੇ ਕਿਹਾ ਕਿ ਸੰਤਾਂ ਨੇ ਰਾਮ ਮੰਦਿਰ ਉਸਾਰੀ ਦੀ ਪੂਰੀ ਤਿਆਰੀ ਕਰ ਲਈ
ਹੈ, ਸਿਰਫ਼ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਹੈ, ਜਿਸ ਦੇ ਆਉਂਦੇ ਹੀ ਰਾਮ ਮੰਦਿਰ ਦਾ ਉਸਾਰੀ ਕਾਰਜ ਸ਼ੁਰੂ ਹੋ ਜਾਵੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Religion →
Share on WhatsApp