Ad-Time-For-Vacation.png

ਸਾਡੇ ਜ਼ੱਦੀ ਸ਼ਹਿਰ ਪਟੌਦੀ ਵਿੱਚ ਸਾਰੇ ਸਰਦਾਰ ਮਾਰ ਦਿੱਤੇ ਸਨ

ਫਿਲਮ 31 ਅਕਤੂਬਰ: ਦਰਸ਼ਕਾਂ ‘ਤੇ ਛੱਡ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਦੇਖਣਾ ਹੈ: ਸੋਹਾ ਅਲੀ ਖਾਨ

ਚੰਡੀਗੜ੍ਹ: ਹਿੰਦੀ ਫਿਲਮਾਂ ਦੀ ਕਲਾਕਾਰ ਸੋਹਾ ਅਲੀ ਖਾਨ ਆਪਣੀ ਅਗਲੀ ਫਿਲਮ ’31 ਅਕਤੂਬਰ’ ‘ਚ ਤਿੰਨ ਬੱਚਿਆਂ ਦੀ ਮਾਂ ਅਤੇ ਇਕ ਕੰਮਕਾਜੀ ਔਰਤ ਦਾ ਰੋਲ ਨਿਭਾਅ ਰਹੀ ਹੈ। ਇਸ ਫਿਲਮ ਨੂੰ ਲੈ ਕੇ ਬੀਬੀਸੀ ਨਾਲ ਰੂ-ਬ-ਰੂ ਹੋਈ ਸੋਹਾ ਮੁਤਾਬਕ, “31 ਅਕਤੂਬਰ 1984 ਇਕ ਛੋਟੇ ਪਰਿਵਾਰ ਦੀ ਸੱਚੀ ਕਹਾਣੀ ਹੈ। ਜੋ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਕਤਲੇਆਮ ਦਾ ਸ਼ਿਕਾਰ ਹੋ ਜਾਂਦਾ ਹੈ।”

ਇਸ ਕਤਲੇਆਮ ਬਾਰੇ ਆਪਣੇ ਨਿੱਜੀ ਤਜਰਬੇ ਦੇ ਬਾਰੇ ‘ਚ ਸੋਹਾ ਦਾ ਕਹਿਣਾ ਹੈ, “ਸਾਲ 1984 ‘ਚ ਮੈਂ ਬਹੁਤ ਛੋਟੀ ਸੀ, ਅਸੀਂ ਮੁੰਬਈ ਤੋਂ ਦਿੱਲੀ ਦੇ ਨੇੜੇ ਆਪਣੇ ਜੱਦੀ-ਪੁਸ਼ਤੀ ਘਰ ਰਹਿਣ ਆ ਗਏ ਸੀ। ਪਟੌਦੀ ‘ਚ ਕੁਲ 13 ਸਿੱਖ ਪਰਿਵਾਰ ਸੀ ਅਤੇ 31 ਅਕਤੂਬਰ ਦੀ ਉਸ ਕਾਲੀ ਰਾਤ ਨੂੰ ਉਨ੍ਹਾਂ 13 ਪਰਿਵਾਰਾਂ ਦੇ ਸਾਰੇ ਮਰਦ ਮੈਂਬਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਪਟੌਦੀ ‘ਚ ਇਕ ਗੁਰਦੁਆਰਾ ਵੀ ਸੀ, ਉਸ ਰਾਤ ਗੁਰਦੁਆਰੇ ਨੂੰ ਵੀ ਅੱਗ ਲਾ ਦਿੱਤੀ ਗਈ ਸੀ।” ਉਹ ਕਹਿੰਦੀ ਹੈ, “ਮੈਨੂੰ ਲਗਦਾ ਹੈ ਕਿ ਇਹ ਸਾਡੇ ਇਤਿਹਾਸ ਦਾ ਕਾਲਾ ਧੱਬਾ ਬਣ ਕੇ ਰਹਿ ਗਿਆ ਅਤੇ ਅੱਜ ਤਕ ਕਤਲੇਆਮ ਦੀ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਸਕਿਆ। ਪਤਾ ਨਹੀਂ ਕਤਲੇਆਮ ਨੂੰ ਲੋਕ ਦੰਗਾ ਕਿਉਂ ਕਹਿੰਦੇ ਹਨ। ਇਹ ਦੰਗਾ ਨਹੀਂ ਸੀ।” ਸੋਹਾ ਅਲੀ ਖਾਨ ਦੀ ਇਸ ਫਿਲਮ ਨੂੰ ਸੈਂਸਰ ਬੋਰਡ ‘ਚੋਂ ਵੀ ਲੰਘਣਾ ਪਿਆ।ਸੈਂਸਰ ਬੋਰਡ ਬਾਰੇ ਸੋਹਾ ਨੇ ਕਿਹਾ, “ਸੈਂਸਰ ਬੋਰਡ ਨੂੰ ਸਿਰਫ ਸਰਟੀਫਿਕੇਟ ਦੇਣ ਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕੰਮ ਕਿਸੇ ਫਿਲਮ ਨੂੰ ਬੈਨ ਕਰਨਾ ਜਾਂ ਸੀਨ ਕੱਟਣਾ ਨਹੀਂ ਹੋਣਾ ਚਾਹੀਦਾ। ਇਹ ਕੰਮ ਦਰਸ਼ਕਾਂ ਦਾ ਹੈ, ਉਹ ਖੁਦ ਤੈਅ ਕਰਨ ਕਿ ਉਨ੍ਹਾਂ ਨੇ ਕੀ ਦੇਖਣਾ ਹੈ।”

Share:

Facebook
Twitter
Pinterest
LinkedIn
matrimonail-ads
On Key

Related Posts

ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼

ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.

ਪਰਮੀਸ਼ ਵਰਮਾ ਨੇ ਸ਼ਰੇਆਮ ਇੰਝ ਉਡਾਇਆ ਨੇਹਾ ਕੱਕੜ ਦਾ ਮਜ਼ਾਕ, ਜੋ ਬਣਿਆ ਚਰਚਾ ਦਾ ਵਿਸ਼ਾ

ਜਲੰਧਰ (ਬਿਊਰੋ) : ਬਾਲੀਵੁੱਡ ਗਾਇਕਾ ਨੇਹਾ ਕੱਕੜ ਨੂੰ ਇੰਡਸਟਰੀ ‘ਚ ‘ਸੈਲਫੀ ਕਵੀਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਨੇਹਾ ਕੱਕੜ ਬਾਲੀਵੁੱਡ ‘ਚ ਆਪਣੇ ਹਿੱਟ

Ektuhi Gurbani App
gurnaaz-new flyer feb 23
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.