Skip to content
Wednesday, November 4, 2026 10°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਸਾਉਦੀ ਗੱਠ ਜੋੜ ਨੇ ਹੂਤੀਆਂ ਤੇ ਕੀਤਾ ਜਬਰਦਸਤ ਹਮਲਾ

By Admin Published 1 min read

ਸਾਨਾ: ਸਾਊਦੀ ਦੀ ਅਗਵਾਈ ਵਾਲੇ ਗੱਠਜੋੜ ਨੇ “ਆਪ੍ਰੇਸ਼ਨ ਡਾਨ ਆਫ਼ ਯਮਨ” ਤਹਿਤ ਕੀਤੇ ਗਏ 1,879 ਆਪ੍ਰੇਸ਼ਨਾਂ ਦੌਰਾਨ ਲਗਭਗ 950 ਹੂਤੀ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਦੌਰਾਨ 380 ਹੂਤੀ ਫੌਜੀ ਵਾਹਨਾਂ ਨੂੰ ਤਬਾਹ ਜਾਂ ਅਯੋਗ ਕਰ ਦਿੱਤਾ ਗਿਆ। ਅਰਬ ਮੀਡੀਆ ਰਿਪੋਰਟਾਂ ਦੇ ਅਨੁਸਾਰ, ਯਮਨ ਦੇ ਹਥਿਆਰਬੰਦ ਬਲਾਂ ਦੇ ਬੁਲਾਰੇ ਕਰਨਲ ਮਾਜਿਦ ਅਲ-ਨਾਜ਼ੀਲੀ ਨੇ ਕਿਹਾ ਕਿ ਇਨ੍ਹਾਂ ਆਪ੍ਰੇਸ਼ਨਾਂ ਵਿੱਚ ਲੜਾਕੂ ਜਹਾਜ਼ਾਂ, ਡਰੋਨਾਂ, ਤੋਪਖਾਨੇ, ਰਾਕੇਟ ਲਾਂਚਰਾਂ ਅਤੇ ਸਨਾਈਪਰ ਯੂਨਿਟਾਂ ਦੀ ਵਰਤੋਂ ਕਰਕੇ ਹੂਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਯਮਨ ਵਿੱਚ ਸਾਊਦੀ ਦੀ ਅਗਵਾਈ ਵਾਲੇ ਗੱਠਜੋੜ ਨੇ ਕਿਹਾ ਕਿ ਉਹ ਹੂਤੀ ਬਾਗੀਆਂ ਦੇ ਕਬਜ਼ੇ ਵਾਲੀ ਯਮਨ ਦੀ ਰਾਜਧਾਨੀ ਸਾਨਾ ਵਿੱਚ “ਵਿਸ਼ੇਸ਼ ਆਪ੍ਰੇਸ਼ਨ” ਤੋਂ ਪਹਿਲਾਂ ਨਾਗਰਿਕਾਂ ਨੂੰ ਖਾਲੀ ਕਰਨ ਦੀ ਚੇਤਾਵਨੀ ਜਾਰੀ ਕਰੇਗਾ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp