ਸਟਾਫ ਰਿਪੋਰਟਰ, ਖੰਨਾ : ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਟੀਬੀ ਨਗਰ ਲਲਹੇੜੀ ਰੋਡ ਖੰਨਾ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 348ਵੇਂ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਸਰਪਰਸਤੀ ਹੇਠ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਹੋ ਕੇ ਜੀਟੀਬੀ ਨਗਰ, ਗੁਰਬਚਨ ਕਾਲੋਨੀ, ਅੰਬੇਡਕਰ ਕਾਲੋਨੀ, ਕੇਹਰ ਸਿੰਘ ਕਾਲੋਨੀ, ਜਗਤ ਕਾਲੋਨੀ, ਲਲਹੇੜੀ ਰੋਡ, ਗੁਦਾਮ ਰੋਡ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਸਮਾਪਤ ਹੋਇਆ।

ਨਗਰ ਕੀਰਤਨ ਦੌਰਾਨ ਬਾਬਾ ਸਰਬਜੀਤ ਸਿੰਘ ਰਸੂਲੜੇ ਵਾਲੇ ਤੇ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਵੱਲੋਂ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਨਗਰ ਕੀਰਤਨ ਉਪਰੰਤ ਗੁਰਦੁਆਰਾ ਸਾਹਿਬ ਦੀ ਪ੍ਰਧਾਨ ਦਲਜੀਤ ਕੌਰ ਕਾਲੀਰਾਓ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਸਬੰਧੀ ਇਹ ਨਗਰ ਕੀਰਤਨ ਪਿਛਲੇ 40 ਸਾਲਾਂ ਤੋਂ ਲਗਾਤਾਰ ਸਜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 17 ਦਸੰਬਰ ਐਤਵਾਰ ਨੂੰ ਇਹ ਸ਼ਹੀਦੀ ਗੁਰਪੁਰਬ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਵੇਗਾ, ਜਿਸ ‘ਚ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਦਾ ਲੰਗਰ ਸੰਗਤ ਲਈ ਲਾਇਆ ਜਾਵੇਗਾ।

ਇਸ ਨਗਰ ਕੀਰਤਨ ‘ਚ ਹਿਮਾਲਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਵਿਦਿਆਰਥੀ ਤੇ ਸਟਾਫ ਮੈਂਬਰ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗੰ੍ਥੀ ਬਾਬਾ ਅਮੀਤ ਸਿੰਘ, ਸਰਪ੍ਰਸਤ ਅਜੈਬ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਬਰਾੜ, ਸੰਤੋਖ ਸਿੰਘ ਫੋਰਮੈਨ, ਨਾਇਬ ਤਹਿਸੀਲਦਾਰ ਸਵਰਨ ਸਿੰਘ, ਬਲਜੋਰ ਸਿੰਘ, ਅਮਰੀਕ ਸਿੰਘ ਸੈਦਪੁਰਾ, ਗੁਰਬਖਸ਼ ਸਿੰਘ, ਖੁਸ਼ਮਿੰਦਰ ਸਿੰਘ, ਮੁਨਸ਼ੀ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀ ਪ੍ਰਧਾਨ ਗੁਰਮੀਤ ਕੌਰ, ਲੰਗਰ ਕਮੇਟੀ ਦੀ ਪ੍ਰਧਾਨ ਚਰਨਜੀਤ ਕੌਰ, ਹਰਪ੍ਰਰੀਤ ਸਿੰਘ ਸੇਖੋਂ, ਕਰਮਜੀਤ ਸਿੰਘ ਸਿਫਤੀ, ਮੰਗਤ ਸਿੰਘ, ਅਮਰਜੀਤ ਸਿੰਘ ਸਿਫਤੀ, ਬਲਵੀਰ ਸਿੰਘ ਮਾਣਕ, ਕਮਲਜੀਤ ਸਿੰਘ ਦੁੱਲਵਾਂ, ਜਗਮੋਹਨ ਸਿੰਘ ਕੰਗ, ਪਰਮਜੀਤ ਸਿੰਘ ਰਾਜੂ, ਕੁਲਦੀਪ ਸਿੰਘ, ਥਾਣੇਦਾਰ ਗੁਰਮੇਜ ਸਿੰਘ, ਜਸਵਿੰਦਰ ਕੌਰ, ਸੁਰਿੰਦਰ ਕੌਰ, ਇਤਵੰਤ ਸਿੰਘ ਕਾਲੀਰਾਓ, ਅਰਸ਼ਪ੍ਰਰੀਤ ਸਿੰਘ ਕੈਂਥ, ਬਲਪ੍ਰਰੀਤ ਸਿੰਘ ਡਿਪਟੀ ਆਦਿ ਹਾਜ਼ਰ ਸਨ।