ਕੁਲਵਿੰਦਰ ਸਿੰਘ ਰਾਏ, ਖੰਨਾ : ਮਹਾਕਾਲ ਬਲੱਡ ਸੇਵਾ ਦੇ ਸਹਿਯੋਗ ਨਾਲ ਪ੍ਰਧਾਨ ਰਾਹੁਲ ਗਰਗ ਬਾਵਾ ਨੇ ਆਪਣੇ ਚਾਚਾ ਸਵ. ਰਾਮ ਕੁਮਾਰ ਗਰਗ ਦੀ ਨਿੱਘੀ ਯਾਦ ‘ਚ 6ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ‘ਚ ਖੰਨਾ ਸ਼ਹਿਰ ਦੀਆਂ ਸਾਰੀਆਂ ਸਿਆਸੀ, ਧਾਰਮਿਕ ਤੇ ਸਮਾਜ-ਸੇਵੀ ਸੰਸਥਾਵਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ, ਉੱਥੇ ਹੀ ਸਾਰੇ ਖੰਨਾ ਸ਼ਹਿਰ ਵਾਸੀਆਂ ਨੇ ਵੀ ਪੂਰਾ ਸਾਥ ਦਿੱਤਾ।

ਬਾਵਾ ਨੇ ਦੱਸਿਆ ਕੈਂਪ ‘ਚ 198 ਲੋਕਾਂ ਨੇ ਖ਼ੂਨਦਾਨ ਕੀਤਾ। ਇਸ ਕੈਂਪ ‘ਚ ਤਿੰਨ ਹਸਪਤਾਲਾਂ ਦੀਆਂ ਟੀਮਾਂ ਨੇ ਭਾਗ ਲਿਆ, ਜਿਸ ‘ਚ ਖੰਨਾ ਨਰਸਿੰਗ ਹੋਮ, ਸਿਵਲ ਹਸਪਤਾਲ ਖੰਨਾ, ਪਟਿਆਲਾ ਹਸਪਤਾਲ ਦੀ ਟੀਮ ਹਾਜ਼ਰ ਸੀ। ਇਸ ਦੌਰਾਨ ਭੁਪਿੰਦਰ ਸਿੰਘ ਸੋਂਦ, ਬਿਕਰਮਜੀਤ ਸਿੰਘ ਚੀਮਾਂ, ਗੁਰਪ੍ਰਰੀਤ ਸਿੰਘ ਭੱਟੀ, ਯਾਦਵਿੰਦਰ ਸਿੰਘ ਯਾਦੂ, ਵਿਕਾਸ ਮਹਿਤਾ ਵਿੱਕੀ, ਗਿੰਨੀ ਵਿਜ਼ਨ ਕੌਂਸਲਰ, ਅਨਿਲ ਦੱਤ ਫੱਲੀ, ਅਨੁਜ ਛਾਹੜੀਆ, ਤਰੁਣ ਲੂੰਬਾ, ਬਿੰਨੀ ਮਲਹੋਤਰਾ, ਸਾਹਿਬ ਰੋਸ਼ਾ, ਵਿੱਕੀ ਭਾਟੀਆ, ਅਮਨ ਕਟਾਰੀਆ, ਵਿਜੇ ਮੋਦਗਿੱਲ, ਅਸ਼ੀਸ਼ ਗਰਗ, ਹਰਪ੍ਰਰੀਤ ਸਿੰਘ ਧੰਜਲ, ਹਰਮਨ ਸ਼ੇਰਗਿੱਲ, ਡੇਵਿਡ ਸ਼ਰਮਾ, ਗੋਲਡੀ ਸ਼ਰਮਾ, ਹੰਸ ਰਾਜ ਬਿਰਾਨੀ, ਸ਼ਮਸ਼ੇਰ ਸ਼ਰਮਾ, ਸੰਜੇ ਸਹਿਗਲ, ਅਸ਼ੋਕ ਕੁਮਾਰ, ਰਤਨ ਆਨੰਦ, ਨਿਤਿਨ ਕੌਸ਼ਲ, ਰਜਿੰਦਰ ਸੋਹਲ, ਹਰਜੀਤ ਸਿੰਘ ਸੋਹਲ, ਮੁਕੇਸ਼ ਸਿੰਘੀ, ਚੰਦਨ ਨੇਗੀ, ਨਿਰਮਲ ਸਿੰਘ ਨਿੰਮਾ, ਤੇ ਪਰਿਵਾਰਕ ਮੈਂਬਰ ਬਾਲਕ੍ਰਿਸ਼ਨ ਕਾਲਾ, ਰਾਜਨ ਗਰਗ, ਮੁਨੀਸ਼ ਗਰਗ, ਸਾਵਨ ਗਰਗ ਹਾਜ਼ਰ ਸਨ।