ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਨਗਰ ਪੰਚਾਇਤ ਮਲੌਦ ਵਿਖੇ ਈਓ ਹਰਨਰਿੰਦਰ ਸਿੰਘ ਦੀ ਅਗਵਾਈ ਹੇਠ ਸੈਨੀਟੇਸ਼ਨ ਸ਼ਾਖਾ ਵੱਲੋਂ ਸਫ਼ਾਈ ਸੇਵਕਾਂ ਲਈ ਸਵੱਛ ਭਾਰਤ ਮੁਹਿੰਮ ਤਹਿਤ ਟੇ੍ਨਿੰਗ ਕੈਂਪ ਲਗਾਇਆ ਗਿਆ, ਜਿਸ ‘ਚ ਆਈਈਸੀ ਐਕਸਪਰਟ ਰਾਮਪ੍ਰਰੀਤ ਸਿੰਘ, ਸੀਐੱਫ ਸੁਖਵਿੰਦਰ ਸਿੰਘ ਤੇ ਹੋਰਨਾਂ ਵੱਲੋਂ ਸਫਾਈ ਸੇਵਕਾਂ ਨੂੰ ਡੋਰ ਟੂ ਡੋਰ ਕੂੜਾ ਚੱਕਣ, ਸੈਗਰੀਗੇਟ ਕਰਨ ਤੇ ਡਿਸਪੋਜ਼ ਕਰਨ ਦੇ ਸਹੀ ਤੇ ਸੁਰੱਖਿਅਤ ਢੰਗਾਂ ਤੋਂ ਜਾਣੂ ਕਰਵਾਇਆ। ਸਫ਼ਾਈ ਸੇਵਕਾਂ ਨੂੰ ਪੀਪੀਈ ਕਿੱਟਾਂ ਵੰਡੀਆਂ ਗਈਆਂ ਜਿਸ ‘ਚ ਦਸਤਾਨੇ, ਜੈਕਟਾਂ, ਬੂਟ, ਮਾਸਕ, ਪਾਣੀ ਦੀ ਬੋਤਲ ਤੇ ਹੋਰ ਸਮਾਨ ਦਿੱਤਾ ਗਿਆ। ਈਓ ਹਰਨਰਿੰਦਰ ਸਿੰਘ ਨੇ ਵਧੀਆ ਕੰਮ ਕਰਨ ਵਾਲੇ ਵਰਕਰਾਂ ਨੂੰ ਇਨਾਮ ਵੀ ਵੰਡੇ ਗਏ ਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆਂ, ਸੈਨੀਟੇਸ਼ਨ ਇੰਚਾਰਜ਼ ਰਾਕੇਸ਼ ਕੁਮਾਰ, ਜੂਨੀਅਰ ਸਹਾਇਕ ਗੁਰਜੀਤ ਕੌਰ, ਮੋਟੀਵੇਟਰ ਨਿਸ਼ਾ ਆਦਿ ਹਾਜ਼ਰ ਸਨ।