ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਪਿੰਡ ਜੱਬੋਮਾਜਰਾ ਵਿਖੇ ਮੁਸਲਿਮ ਇੰਤਜਾਮੀਆ ਕਮੇਟੀ ਜੱਬੋਮਾਜਰਾ ਤੇ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਮਸਜਿਦ ਦੇ ਨਿਰਮਾਣ ਕਾਰਜ ਆਰੰਭੇ ਗਏ। ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਦੀ ਨੀਂਹ ਰੱਖ ਕੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਪ੍ਰਧਾਨ ਯੂਸਿਫ਼ ਖਾਨ, ਖਜਾਨਚੀ ਭੀਮ ਸੇਨ, ਸਕੱਤਰ ਅਨਵਰ ਖਾਨ, ਮੀਤ ਪ੍ਰਧਾਨ ਸੁਦਾਗਰ ਮਹੁੰਮਦ, ਰਾਜ ਮਹੁੰਮਦ, ਸਾਹਿਬ ਦੀਨ, ਸਲਾਮਦੀਨ, ਬੱਗਾ ਖਾਨ, ਇਮਰਾਨ ਖਾਨ, ਮਹੁੰਮਦ ਤਾਹਿਰ ਮਾਲੇਰਕੋਟਲਾ, ਹਾਜੀ ਸਾਹਿਬ, ਠੇਕੇਦਾਰ ਜਰਨੈਲ ਸਿੰਘ, ਹਸਲੀਮ ਖਾਨ, ਜਾਇਦ ਖਾਨ ਆਦਿ ਹਾਜ਼ਰ ਸਨ।