Skip to content
Thursday, October 29, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਸਰੀ ਕੌਂਸਿਲ ਨੇ ਕਨੇਡਾ ਦੇ ਕੁਦਰਤੀ ਸੰਭਾਲ ਖੇਤਰ ਤੋਂ 19 ਏਕੜ ਜ਼ਮੀਨ ਨੂੰ ਪਾਰਕ ਭੂਮੀ ਵਿੱਚ ਬਦਲਣ ਨੂੰ ਮਨਜ਼ੂਰੀ ਦਿੱਤੀ

By Admin Published 2 min read

ਸਰੀ, ਬੀ.ਸੀ. – 9 ਜੂਨ ਨੂੰ ਹੋਈ ਆਮ ਕੌਂਸਿਲ ਮੀਟਿੰਗ ਦੌਰਾਨ, ਸਰੀ ਸਿਟੀ ਕੌਂਸਿਲ ਨੇ ਫਰੇਜ਼ਰ ਹਾਈਟਸ ਦੇ ਗੁਆਂਢ ਵਿੱਚ ਵਾਤਾਵਰਣਕ ਤੌਰ ‘ਤੇ ਮਹੱਤਵਪੂਰਨ ਚਾਰ ਸੰਪਤੀਆਂ ਨੂੰ ਪਾਰਕ ਅਤੇ ਸੰਭਾਲ ਦੇ ਉਦੇਸ਼ਾਂ ਲਈ ਕੈਨੇਡਾ ਦੇ ਕੁਦਰਤੀ ਸੰਭਾਲ ਖੇਤਰ (Nature Conservancy of Canada ) ਤੋਂ ਤਬਦੀਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ।

ਇਹ ਸੰਪਤੀਆਂ – 17055, 17122, ਅਤੇ 17174 – 106 ਐਵਨਿਊ ਤੇ 17215 – 104 ਐਵਨਿਊ ਤੇ ਸਥਿਤ ਹਨ, ਜੋ   ਮੌਜੂਦਾ ਜੰਗਲਾਤੀ ਪਾਰਕ ਭੂਮੀ ਦੇ ਨਾਲ ਲੱਗਦੀਆਂ ਹਨ ਅਤੇ ਹੁਣ ਇਨ੍ਹਾਂ ਨੂੰ ਸਿਟੀ ਦੇ ਕੁਦਰਤੀ ਖੇਤਰਾਂ ਵਾਲੀ ਪਾਰਕ ਭੂਮੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ, ਕਿਉਂਕਿ ਇਹ ਸੰਪਤੀਆਂ ਕੈਨੇਡਾ ਲੈਂਡਸ ਕੰਜ਼ਰਵੇਂਸੀ ਇਕਰਾਰਨਾਮੇ (Canada Lands Conservancy Covenant) ਅਧੀਨ ਆਉਂਦੀਆਂ ਹਨ। ਇਨ੍ਹਾਂ ਸੰਪਤੀਆਂ ਦੀ ਸਿਟੀ ਦੇ ਕੁਦਰਤੀ ਖੇਤਰ ਪ੍ਰਬੰਧਨ ਯੋਜਨਾ (Natural Areas Management Plan ) ਦੇ ਤਹਿਤ ਸਾਂਭ-ਸੰਭਾਲ ਕੀਤੀ ਜਾਵੇਗੀ, ਜਿਸਦਾ ਉਦੇਸ਼ ਸਰੀ ਦੇ ਕੁਦਰਤੀ ਵਾਤਾਵਰਣ ਪ੍ਰਣਾਲੀ ਦੀ ਰੱਖਿਆ ਅਤੇ ਵਾਧਾ ਕਰਨਾ ਹੈ।

ਮੇਅਰ ਬਰੈਂਡਾ ਲੌਕ ਨੇ ਕਿਹਾ, “ਇਹ ਜ਼ਮੀਨਾਂ ਸਿਰਫ ਹਰੀਆਂ ਥਾਵਾਂ ਨਹੀਂ ਹਨ, ਬਲਕਿ ਇਹ ਜੀਵਤ ਬੁਨਿਆਦੀ ਢਾਂਚਾ ਹੈ, ਜੋ ਜੈਵਿਕ ਵਿਭਿੰਨਤਾ, ਮੌਸਮੀ ਲਚਕੀਲੇਪਣ ਅਤੇ ਭਾਈਚਾਰਕ ਤੰਦਰੁਸਤੀ ਨੂੰ ਸਹਿਯੋਗ ਦਿੰਦਾ ਹੈ। ਅਸੀਂ ਲਗਭਗ 19 ਏਕੜ ਜ਼ਮੀਨ ਨੂੰ ਸਰੀ ਦੇ ਹਰੇ-ਭਰੇ ਢਾਂਚੇ ਦੇ ਵਿੱਚ ਸ਼ਾਮਲ ਕਰ ਰਹੇ ਹਾਂ, ਜੋ ਸਰੀ ਵਿੱਚ ਸਿਹਤਮੰਦ ਅਤੇ ਵਿਭਿੰਨ ਵਾਤਾਵਰਣ ਪ੍ਰਣਾਲੀ ਦਾ ਸਮਰਥਨ ਕਰਦੀ ਹੈ। ਇਸ ਜ਼ਮੀਨ ਦੀ ਰੱਖਿਆ ਕਰਕੇ, ਅਸੀਂ ਆਪਣੇ ਕੁਦਰਤੀ ਵਾਤਾਵਰਨ ਦੀ ਰੱਖਿਆ ਕਰ ਰਹੇ ਹਾਂ ਜੋ ਸਾਨੂੰ ਸਾਫ ਪਾਣੀ, ਉਪਜਾਓ ਮਿੱਟੀ ਅਤੇ ਸੁੰਦਰ ਬਾਹਰੀ ਥਾਵਾਂ ਮੁਹੱਈਆ ਕਰਦਾ ਹਾਂ, ਜਿਸਦਾ ਅਸੀਂ ਸਾਰੇ ਅਨੰਦ ਲੈਂਦੇ ਹਾਂ।”

ਇਸ ਜ਼ਮੀਨ ਦੇ ਤਬਾਦਲੇ ਨਾਲ ਸਬੰਧਤ ਸਿਟੀ ਨੂੰ ਕੋਈ ਲਾਗਤ ਨਹੀਂ ਆਈ , ਹਾਲਾਂਕਿ ਇਸ ਦੀ ਕੁੱਲ ਅੰਦਾਜ਼ਨ ਬਾਜ਼ਾਰੀ ਕੀਮਤ $380,000 ਸੀ। ਸਿਟੀ ਨੂੰ ਇਸਦੀ ਸੰਭਾਲ ਦੀ ਸਲਾਨਾ ਲਾਗਤ ਵੀ ਘੱਟ ਆਵੇਗੀ, ਕਿਉਂਕਿ ਇਸ ਸਮੇਂ ਇੱਥੇ ਕੋਈ ਜਨਤਕ ਪਹੁੰਚ ਨਹੀਂ ਹੈ ਅਤੇ ਸੜਕ ਨਾਲ ਵੀ ਇਸਦਾ ਘੱਟ ਸਾਹਮਣਾ ਹੁੰਦਾ ਹੈ।

ਸਰੀ ਦੀ ਕੁਦਰਤੀ ਖੇਤਰ ਪਾਰਕ ਭੂਮੀ ਦੀ ਪ੍ਰਬੰਧਨ ਰਣਨੀਤੀ ਬਾਰੇ ਹੋਰ ਜਾਣਕਾਰੀ ਲਈ ਕੁਦਰਤੀ ਖੇਤਰ ਪ੍ਰਬੰਧਨ ਯੋਜਨਾ ਵੈੱਬ ਪੇਜ ‘ਤੇ ਜਾਓ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp