ਸਰਵਣ ਸਿੰਘ ਭੰਗਲਾਂ, ਸਮਰਾਲਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਚੇਅਰਪਰਸਨ ਅੰਮਿ੍ਤਪੁਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਸਕੂਲ ਦੀ ਬਿਹਤਰੀ ਲਈ ਅਹਿਮ ਫੈਸਲੇ ਲਏ ਗਏ।

ਸਕੂਲ ਦੇ ਪਿੰ੍ਸੀਪਲ ਰਾਜਿੰਦਰ ਸਿੰਘ ਨੇ ਦੱਸਿਆ ਇਸ ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਸਕੂਲ ਦੇ ਖਸਤਾ ਹਾਲਤ ਵਾਲੇ ਕਮਰਿਆਂ ਦੀ ਮੁਰੰਮਤ ਤੇ ਹਾਲ ਦੇ ਨਵੀਨੀਕਰਨ ਲਈ ਤੁਰੰਤ ਕਦਮ ਚੁੱਕੇ ਜਾਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੋਣ ਜਾਣ ਰਹੀ ਅਧਿਆਪਕ ਮਾਪੇ ਮਿਲਣੀ ਨੂੰ ਸੁਚਾਰੂ ਢੰਗ ਨਾਲ ਕਰਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ।

ਇਸ ਮੌਕੇ ਹਾਜ਼ਰ ਬਲਤੇਜ ਕੌਰ ਉਪ ਚੇਅਰਪਰਸਨ, ਗੁਰਦੀਪ ਸਿੰਘ ਰਾਏ ਵਿੱਦਿਅਕ ਮਾਹਿਰ, ਸਤਿੰਦਰ ਸਿੰਘ ਕੈਂਪਸ ਮੈਨੇਜਰ, ਕਮੇਟੀ ਮੈਂਬਰ ਗੁਰਮੀਤ ਕੌਰ, ਸਿਮਰਨ, ਨਿਸ਼ਾ, ਜੁਬੈਰ, ਸ਼ਾਮ ਸਿੰਘ, ਕੁਲਵਿੰਦਰ ਸਿੰਘ, ਸੁਰਿੰਦਰ ਸਿੰਘ ਟਿਵਾਣਾ, ਅਮਰੀਕ ਸਿੰਘ, ਪ੍ਰਵੀਨ ਕੁਮਾਰ, ਲਖਵਿੰਦਰਪਾਲ ਸਿੰਘ ਆਦਿ ਹਾਜ਼ਰ ਸਨ।