ਹੈਪੀ ਜੱਲ੍ਹਾ, ਪਾਇਲ : ਨਗਰ ਕੌਂਸਲ ਪਾਇਲ ਵਿਖੇ ਕਾਰਜ ਸਾਧਕ ਜਸਵੀਰ ਸਿੰਘ ਤੇ ਕੌਂਸਲ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਸੈਨੀਟੇਸ਼ਨ ਸ਼ਾਖਾ ਵੱਲੋਂ ਸਫ਼ਾਈ ਸੇਵਕਾਂ ਲਈ ਸਵੱਛ ਭਾਰਤ ਮੁਹਿੰਮ ਤਹਿਤ ਟੇ੍ਨਿੰਗ ਕੈਂਪ ਲਗਾਇਆ ਗਿਆ, ਜਿਸ ‘ਚ ਆਈਈਸੀ ਐਕਸਪ੍ਰਟ ਰਾਮਪ੍ਰਰੀਤ ਸਿੰਘ, ਸੀਐੱਫ ਪ੍ਰਦੀਪ ਸਿੰਘ ਤੇ ਹੋਰਨਾਂ ਵੱਲੋਂ ਸਫ਼ਾਈ ਸੇਵਕਾਂ ਨੂੰ ਡੋਰ ਟੂ ਡੋਰ ਕੂੜਾ ਚੁੱਕਣ, ਸੈਗਰੀਗੇਟ ਕਰਨ ਤੇ ਡਿਸਪੋਜ਼ ਕਰਨ ਦੇ ਸਹੀ ਤੇ ਸੁਰੱਖਿਅਤ ਢੰਗ ਤੋਂ ਜਾਣੂ ਕਰਵਾਇਆ।

ਸਰਕਾਰ ਵਲੋਂ ਸਫ਼ਾਈ ਸੇਵਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਗਿਆ। ਇਸ ਮੌਕੇ ਅਸ਼ਵਨੀ ਕੁਮਾਰ ਸੈਨੀਟੇਸ਼ਨ ਇੰਸਪੈਕਟਰ, ਨਰਿੰਦਰਦੀਪ ਕੌਰ ਸੀਐੱਮਐੱਮ, ਸਿਮਰਨ ਸਿੰਘ ਮੋਟੀਵੇਟਰ, ਮਨਦੀਪ ਲੱਕੀ ਕੰਪਿਊਟਰ ਆਪਰੇਟਰ ਆਦਿ ਮੌਜੂਦ ਸਨ।