ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸਮਾਜ ਸੇਵੀ ਕਾਰਜਾਂ ‘ਚ ਜੁਟੀ ਸੰਸਥਾ ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੁਸਾਇਟੀ ਐੱਨਜੀਓ ਤੇ ਪੁਲਿਸ ਜ਼ਿਲ੍ਹਾ ਸਾਂਝ ਕੇਂਦਰ ਖੰਨਾ ਵੱਲੋਂ ਸਰਕਾਰੀ ਪ੍ਰਰਾਇਮਰੀ ਸਕੂਲ ਨੰਬਰ-4 ਮਾਛੀਵਾੜਾ ‘ਚ ਤਕਰੀਬਨ 250 ਬੱਚਿਆਂ ਨੂੰ ਸਟੇਸ਼ਨਰੀ ਤੇ ਖਾਣ-ਪੀਣ ਦੀ ਸਮੱਗਰੀ ਦਿੱਤੀ ਗਈ।

ਸਾਂਝ ਕੇਂਦਰ ਇੰਚਾਰਜ ਕੁਲਜੀਤ ਸਿੰਘ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਗਈ ਤੇ ਅੌਖੇ ਵੇਲੇ ਜਾ ਕੋਈ ਵੀ ਗੁਪਤ ਸੂਚਨਾ ਦੇਣ ਲਈ ਬੱਚਿਆਂ ਨੂੰ ਇਕ ਨੰਬਰ ਵੀ ਦੱਸਿਆ ਗਿਆ, ਜਿਸ ‘ਚ ਸੂਚਨਾ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਪੋ੍. ਬਲਦੀਪ ਕੌਰ ਤੇ ਨਿਧੀ ਸ਼ਰਮਾ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡਦਿਆਂ ਇਹ ਵਾਅਦਾ ਕੀਤਾ ਕਿ ਅੱਗੇ ਤੋਂ ਬੱਚਿਆਂ ਦੀ ਹਰ ਸੰਭਵ ਜ਼ਰੂਰਤ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ।

ਇਸ ਮੌਕੇ ਐੱਨਜੀਓ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ, ਜਗਦੀਸ਼ ਚਾਨਣਾ, ਲਵਰੀਸ਼ ਸ਼ਰਮਾ, ਮਿੰਕੂ ਹੰਸ, ਪਰਮਦੀਪਪਾਲ ਸਿੰਘ, ਹੈੱਡ ਟੀਚਰ ਚਰਨਜੀਤ ਸਿੰਘ, ਗੁਰਜੀਤ ਕੌਰ, ਜਾਨਕੀ ਦੇਵੀ, ਅਜੀਤ ਸਿੰਘ, ਗੁਰਪ੍ਰਰੀਤ ਕੌਰ, ਅਮੀਸ਼ਾ ਜਿੰਦਲ, ਗੁਰਪ੍ਰਰੀਤ ਕੌਰ, ਸੋਨੀਆ ਰਾਣੀ ਆਦਿ ਹਾਜ਼ਰ ਸਨ।