Skip to content
Tuesday, October 27, 2026 7°C · Fog · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Entertainment

ਸ਼ਾਹਰੁਖ਼ ਖ਼ਾਨ ਨੂੰ ਫ਼ਿਲਮ ‘ਏ ਦਿਲ ਹੈ ਮੁਸ਼ਕਲ’ ਦਾ ਸੰਗੀਤ ਆਇਆ ਪਸੰਦ

By Admin Published 1 min read

ਮੁੰਬਈ,: ਸੁਪਰ ਸਟਾਰ ਸ਼ਾਹਰੁਖ਼ ਖ਼ਾਨ ਨੂੰ ਫ਼ਿਲਮ ‘ਏ ਦਿਲ ਹੈ ਮੁਸ਼ਕਲ’ ਦਾ ਸੰਗੀਤ ਅਪਣੀ ਜਾਨ ਤੋਂ ਵੀ ਜ਼ਿਆਦਾ ਪਸੰਦ ਆਇਆ ਹੈ। ਸ਼ਾਹਰੁਖ਼ ਖ਼ਾਨ ਦੇ ਕਾਫ਼ੀ ਕਰੀਬੀ ਦੋਸਤ ਅਤੇ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਉਨ੍ਹਾਂ ਨੂੰ ਅਪਣੇ ਨਿਰਦੇਸ਼ਨ ਵਿਚ ਆਉਣ ਵਾਲੀ ਫ਼ਿਲਮ ਦਾ ਗਾਣਾ ਸੁਣਾਇਆ। ਇਸ ਫ਼ਿਲਮ ਵਿਚ ਐਸ਼ਵਰਿਆ ਰਾਏ, ਰਣਬੀਰ ਕਪੂਰ ਅਤੇ ਅਨੁਸ਼ਕਾ ਸ਼ਰਮਾ ਮੁੱਖ ਭੂਮਿਕਾ ਵਿਚ ਹੈ।

ਸ਼ਾਹਰੁਖ਼ ਖ਼ਾਨ ਨੇ ਇਸ ਦੇ ਸੰਗੀਤ ਦੀ ਪ੍ਰਸ਼ੰਸਾ ਲਈ ਟਵੀਟਰ ਦਾ ਸਹਾਰਾ ਲਿਆ ਅਤੇ ਕਰਨ ਤੇ ਰਣਬੀਰ ਦੀ ਇਕ ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ,”ਸਾਧਾਰਣ, ਮਜੇਦਾਰ ਅਤੇ ਨਿਰਦੋਸ਼। ਅੱਜ ਰਾਤ ਰਣਬੀਰ, ਕਰਨ ਅਤੇ ਜਿਤੇਸ਼ ਨਾਲ ਕਾਫ਼ੀ ਮਜ਼ਾ ਆਇਆ। ‘ਏ ਦਿਲ ਹੈ ਮੁਸ਼ਕਲ’ ਦਾ ਹਰ ਇਕ ਗਾਣਾ ਜਾਨ ਲੈਣ ਵਾਲਾ ਹੈ।” ਉਸ ਦੇ ਤੁਰਤ ਬਾਅਦ ਫ਼ਿਲਮ ਨਿਰਮਾਤਾ ਨੇ ਫ਼ਿਲਮ ‘ਫ਼ੈਨ’ ਦੇ ਅਭਿਨੇਤਾ ਨੂੰ ਰਿਫ਼ ਭੇਜਿਆ ਅਤੇ ਅਪਣੀ ਫ਼ਿਲਮ ਦੇ ਸੰਗੀਤ ਦੀ ਤਾਰੀਫ਼ ਕਰਨ ਲਈ ਉਨ੍ਹਾਂ ਨੂੰ ਧਨਵਾਦ ਦਿਤਾ। ਜੌਹਰ ਨੇ ਟ੍ਰਵੀਟ ਕੀਤਾ,”ਭਾਈ ਕਲ ਰਾਤ ਤੁਹਾਡੇ ਨਾਲ ਸਮਾਂ ਬਿਤਾ ਕੇ ਕਾਫ਼ੀ ਚੰਗਾ ਲੱਗਾ। ਮੈਂ ਤੁਹਾਨੂੰ ਇਕ ਗਾਣਾ ਭੇਜਿਆ ਹੈ ਜੋ ਤੁਸੀਂ ਪਸੰਦ ਕੀਤਾ ਹੈ… ਤੁਹਾਨੂੰ ਪਿਆਰ ਅਤੇ ਧਨਵਾਦ।” ਏ ਦਿਲ ਹੈ ਮੁਸ਼ਕਲ ਵਿਚ ਫ਼ਵਾਦ ਖ਼ਾਨ ਅਤੇ ਲੀਜਾ ਹੇਡਨ ਵੀ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Entertainment →
Share on WhatsApp