Skip to content
Tuesday, October 27, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Blog

ਵੱਖਰਾ ਦ੍ਰਿਸ਼ਟੀ ਕੋਣ:ਸਮਝਦਾਰ ਬਣੋ !!!

By Admin Published 3 min read

-: ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਘੰਟਾਘਰ ਵਾਲੇ ਪਾਸੇ ਪਰਕਰਮਾ ਦੇ ਬਾਹਰ ਗਲਿਆਰੇ ਵਿੱਚ ਜੁੱਤੇ ਪਾ ਕੇ ਮੈਂ ਵੀ ਫਿਰਿਆਂ ਤੇ ਹਰ ਬਾਹਰੋਂ ਆਉਣ ਵਾਲਾ ਯਾਤਰੂ ਉੱਥੇ ਜੁੱਤੇ ਪਹਿਨ ਕੇ ਹੀ ਤੁਰਦੈ, ਜੋੜੇਘਰ ਵਿੱਚ ਜਮ੍ਹਾਂ ਕਰਾਉਣ ਤੀਕ …

ਬਾਕੀ ਉੰਨ ਦੀ ਟੋਪੀ ਸਰਦੀਆਂ ਵਿੱਚ ਪਾਉਣੀ ਕਿਹੜੀ ਗੁਰਮਤਿ ਵਿੱਚ ਵਿਵਰਜਿਤ ਹੈ, ਮੈਂ ਤਾਂ ਘੱਟੋ-ਘੱਟ ਕੋਈ ਹਵਾਲਾ ਨਹੀਂ ਪੜਿਆ, ਨਾਲੇ ਉਹ ਵੀ ਇੱਕ ਗੈਰ ਸਿੱਖ ਲਈ; ਫੇਰ ਇੱਕ ਪਾਸੇ ਇਹ ਅਸੀਂ ਇਹ ਕਹਿੰਦੇ ਹਾਂ ਕਿ ਚਾਰ ਦਰਵਾਜ਼ੇ ਪ੍ਰਤੀਕ ਨੇ ਸਭ ਮਜ਼ਹਬਾਂ ਤੇ ਸਭਨਾਂ ਵਰਨਾਂ ਦੇ ਲਈ ਦਰ ਖੁੱਲ੍ਹਾ ਹੋਣ ਦਾ…

ਰਹੀ ਗੱਲ ਕੀਰਤਨ ਬੰਦ ਕਰਨ ਦੀ ਤਾਂ ਰਤਾ ਪਤਾ ਕਰ ਲਓ ਸਮ੍ਹਾਂ-ਸਾਰਨੀ ਦਾ ਉੱਥੇ ਦੀ, ਹਰ ਰੋਜ਼ ਚੌਂਕੀਆਂ ਵੇਲੇ ਕੀਰਤਨ ਬੰਦ ਹੁੰਦਾ ਹੈ, ਉੱਦਣ ਵੀ ਹੋਇਆ; ਹਾਂ, ਅਗਲੇ ਜਾਣ-ਬੁੱਝ ਕੇ ਓਸੇ ਵੇਲੇ ਆਏ ਹੋਣ ਜਦੋਂ ਕੀਰਤਨ ਬੰਦ ਹੁੰਦੈ ਤਾਂ ਕਿ ਸਰੋਪੇ ਦੇਣ ਦੀ ਸੌਖ ਰਹੇ, ਵੱਖਰੀ ਗੱਲ ਹੈ। ਬਾਕੀ ਜੇ ਸਰੋਪਿਆਂ ਂ ਜਾਂ ਤੇ ਪੂਰੀ ਤਰ੍ਹਾਂ ਕਰਾਓ ਬੰਦ, ਨਹੀਂ ਤਾਂ ਘਰ ਚੱਲ ਕੇ ਆਏ ਮਹਿਮਾਨ ਚਾਹੇ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ, ਦਾ ਦੁਨੀਆਦਾਰੀ ਵਜੋਂ ਬਣਦਾ ਸਨਮਾਨ ਕਰਨਾ ਸੱਭਿਅਤਾ ਹੈ। ਤੇ ਅਗਲਾ ਮੁਲਕ ਦੇ ਪ੍ਰਧਾਨਮੰਤਰੀ ਦੀ ਹੈਸੀਅਤ ਵਜੋਂ ਆਇਆ ਸੀ, ਨਾ ਕੇ ਆਪਣੇ ਨਿਜੀ ਦਰਜੇ ਵਜੋਂ (ਖੈਰ ਭਾਂਵੇ ਨਿਜੀ ਵੀ ਆਵੇ, ਖੁੱਲ੍ਹੇ ਦਰ ਵਿੱਚ ਹਰੇਕ ਨੂੰ ਜੀਅ ਸਦਕੇ), ਆਪ ਚੱਲ ਕੇ ਆਇਆ, ਬੇਸ਼ੱਕ ਗੁਰੂ ਦੇ ਦਰ ‘ਤੇ ਸਭ ਬਰਾਬਰ ਹੁੰਦੇ ਨੇ ਪਰ ਦੇਸ਼, ਮੁਲਕ, ਸਰਕਾਰ ਆਦਿ ਦੇ ਹਿਸਾਬ ਨਾਲ ਜੇ ਉਚੇਚ-ਵਿਸ਼ੇਸ਼ ਨਹੀਂ ਤਾਂ ਘੱਟੋ-ਘੱਟ ਦੁਨੀਆਦਾਰੀ ਨਿਭਾਉਣੀ ਪੈਂਦੀ ਹੈ ਇੱਦਾਂ ਤਾਂ ਮੋਦੀ ਨੂੰ ਨਿਜੀ ਤੌਰ ‘ਤੇ ਅਮਰੀਕਾ ਵੀ ਵੀਜ਼ਾ ਨਹੀਂ ਦਿੰਦਾ ਸੀ, ਪਰ ਇੱਕ ਇੱਡੇ ਵੱਡੇ ਮੁਲਕ ਦੇ (ਚਾਹੇ ਕਿਸੇ ਵੀ ਤਰ੍ਹਾਂ) ਇੱਕ ਚੁਣੇ ਹੋਏ ਨੁਮਾਇੰਦੇ ਵਜੋਂ ਉਸਨੂੰ ਬਣਦਾ ਸਨਮਾਨ ਦੇਂਦਾ ਹੀ ਹੈ, ਸੋ ਇਸੇ ਤਰ੍ਹਾਂ ਰਸਮੀ ਤੌਰ ‘ਤੇ ਇੱਥੇ ਵੀ ਬਣਦਾ ਹੈ …

ਰਾਜਨੀਤਿਕ ਧੜੇਬੰਦੀ ਤੇ ਹਰ ਗੱਲ ਵਿੱਚ ਕੇਵਲ ਵਿਰੋਧੀ ਦੀ ਪਿੱਠ ਲਾਉਣ ਦੇ ਮੌਕੇ ਭਾਲਣ ਵਾਲੀ ਲਾਭਨੀਤੀ ਤੋਂ ਹਟ ਕੇ, ਥੋੜਾ ਸਮਾਜਿਕ ਫ਼ਰਾਖ਼ਦਿਲੀ ਤੇ ਸਭਿੱਅਕ ਨਜ਼ਰੀਏ ਨਾਲ ਵੇਖਣਾ ਤੇ ਸੋਚਣਾ ਸ਼ੂਰੂ ਕਰੋ … ਦੁਨੀਆਂ ਵਿੱਚ ਵਿਚਰਨ ਜੋਗੇ ਬਣੇ ਰਹੋਗੇ … ਹਰ ਵੇਲੇ ਧਰਮ ਨੂੰ ਹਥਿਆਰ ਤੇ ਢਾਲ ਬਣਾ ਕੇ ਵਿਰੋਧੀ ‘ਤੇ ਚੜ੍ਹਨ ਦੀਆਂ ਗੌਦਾਂ ਨਾ ਗੁੰਦਦੇ ਰਿਹਾ ਕਰੋ, ਹੋਰ ਤਾਂ ਕੁਝ ਨਹੀਂ ਬੱਸ ਏਸੇ ਧਰਮ ਨੂੰ ਜ਼ਹਾਲਤ ਸਾਬਤ ਕਰਨ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦੇ ਹੋ, ਇੱਦਾਂ !!

ਬਾਬਾ ਨਾਨਕ ਮੱਕੇ ਗਿਆਂ ‘ਤੇ ਪੈਰ ਕਾਅਬੇ ਵੱਲ ਨੂੰ ਕਰ ਲੇਟ ਗਿਓਂ ਤੇ ਫਿਰ ਵੀ ਸਲਾਮਤ ਪਰਤਿਆ, ਉਹ ਜਿਹੜਾ ਕਦੇ ਹਰਿਦੁਆਰ ਵਿੱਚ ਲਹਿੰਦੇ ਵੱਲ ਨੂੰ ਆਪਣੇ ਖੇਤਾਂ ਨੂੰ ਪਾਣੀ ਦਿੰਦਾ ਰਿਹਾ ਤੇ ਕਦੇ ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦੇ ਮੌਕੇ ਹਿਰਨ ਦਾ ਮਾਸ ਰਿੰਨ੍ਹਦਾ ਰਿਹੋਂ, ਫਿਰ ਕਦੇ ਬਗ਼ਦਾਦ ਵਿੱਚ ਕੀਰਤਨ ਦੀਆਂ ਧੁਨਾਂ ਛੇੜ ਆਇਆ ਅਤੇ ਕਿਤੇ ਜਗਨਨਾਥ ਦੀ ਆਰਤੀ ਵਿਚਾਲੇ ਵਿਸ਼ਾਲ ਜਗਤ ਦੇ ਨਿਰਾਕਾਰ ਨਾਥ ਦੀ ਨਿਰੰਤਰ ਆਰਤੀ ਦੀ ਵੱਖਰੀ ਸੁਰ ਛੇੜ ਦਿੱਤੀ; ਉਸੇ ਬਾਬੇ ਦੇ ਅੱਜ ਕਹਾਉਂਦੇ ਪੈਰੋਕਾਰਾਂ ਦੀ ਸਿੱਖੀ ਐਂਨੀ ਕੱਚੀ ਕਿ ਕਿਸੇ ਦੇ ਗੁਰਦੁਆਰੇ ਦੀ ਹਦੂਦ ਅੰਦਰ ਉੰਨ ਜਾਂ ਕੱਪੜੇ ਦੀ ਟੋਪੀ ਨਾਲ ਸਿਰ ਕੱਜਣ ਉੱਪਰ ਹੀ ਭੁਰਭੁਰੀ ਹੋ ਢਹਿ ਗਈ …

ਸੋ ਸਮਝਦਾਰ ਬਣੋ!!!

Admin Punjab Guardian · Surrey
ਸੰਬੰਧਿਤ ਖ਼ਬਰਾਂ Related Blog →
Share on WhatsApp