ਸਟਾਫ ਰਿਪੋਰਟਰ, ਖੰਨਾ : ਬਾਲ ਵਿਕਾਸ ਪੋ੍ਜੈਕਟ ਅਫਸਰ ਖੰਨਾ ਵੱਲੋਂ ਬਲਾਕ ਦੇ ਵੱਖ-ਵੱਖ ਆਂਗਨਵਾੜੀ ਸੈਂਟਰਾਂ ‘ਚ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਸਵੀਪ ਸਰਗਰਮੀਆਂ ਕੀਤੀਆਂ ਗਈਆਂ।

ਇਸ ਸਬੰਧੀ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਪਹਿਲੀ ਜਨਵਰੀ 2024 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਲੜਕੇ-ਲੜਕੀਆਂ, ਦਿਵਿਆਂਗ ਵੋਟਰਾਂ, ਟਰਾਂਸਜੈਂਡਰਜ਼, ਸੀਨੀਅਰ ਸਿਟੀਜ਼ਨ ਤੇ ਨਵੀਆਂ ਵਿਆਹੀਆਂ ਲੜਕੀਆਂ ਨੂੰ ਇਨਰੋਲਮੈਂਟ ਤੇ ਆਪਣੀ ਵੋਟ ਦੀ ਸੁਧਾਈ ਲਈ ਜਾਗਰੂਕਤਾ ਕੈਂਪ ਲਗਾਏ ਗਏ।

ਉਨ੍ਹਾਂ ਦੱਸਿਆ 2 ਤੇ 3 ਦਸੰਬਰ ਨੂੰ ਨਵੀਆਂ ਵੋਟਾਂ ਤੇ ਸਰਸਰੀ ਸੁਧਾਈ ਲਈ ਸਾਰੇ ਬੂਥਾਂ ‘ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ ਤੇ ਬੂਥ ਲੈਵਲ ਅਫਸਰ ਇਨ੍ਹਾਂ ਕੈਪਾਂ ‘ਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤਕ ਹਾਜ਼ਰ ਰਹਿਣਗੇ। ਇਨ੍ਹਾਂ ਕੈਂਪਾਂ ‘ਚ ਆਂਗਨਵਾੜੀ ਵਰਕਰ, ਹੈਲਪਰ, ਸੁਪਰਵਾਈਜਰ, ਸਕੂਲੀ ਬੱਚਿਆਂ, ਅੌਰਤਾਂ ਤੇ ਬੁਜ਼ਰਗਾਂ ਨੇ ਭਾਗ ਲਿਆ।