ਨਵੀਂ ਦਿੱਲੀ :- ਸਾਲ ਦੇ ਅੰਤ ਤੱਕ ਭਾਰਤ ਦੇ ਸਰਕਾਰੀ ਬੈਂਕਾਂ ਦੀਆਂ ਵਿਦੇਸ਼ਾਂ ਵਿਚ ਮੌਜੂਦ 216 ਬਰਾਂਚਾਂ ਵਿਚੋਂ 70 ਬਰਾਂਚਾਂ ਬੰਦ ਹੋਣ ਜਾ ਰਹੀਆਂ ਹਨ। ਯਾਨੀ ਕਿ ਵਿਦੇਸ਼ਾਂ ਵਿਚ ਭਾਰਤੀ ਬੈਂਕਾਂ ਨੂੰ ਤਾਲੇ ਲੱਗ ਜਾਣਗੇ। ਇਹੀ ਨਹੀਂ ਇਨ੍ਹਾਂ 70 ਬਰਾਂਚਾਂ ਤੋਂ ਇਲਾਵਾ ਵਿਦੇਸ਼ਾਂ ਵਿਚ ਇਨ੍ਹਾਂ ਬੈਂਕਾਂ ਦੀਆਂ ਦੂਜੀਆਂ ਸੇਵਾਵਾਂ ਵੀ ਬੰਦ ਕੀਤੇ ਜਾਦ ਦੀ ਯੋਜਨਾ ਬਣਾਈ ਗਈ ਹੈ। ਵਿੱਤ ਮੰਤਰਾਲੇ ਦੇ ਉਚ ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਬੰਦ ਕੀਤੀਆਂ ਜਾ ਰਹੀਆਂ ਬਰਾਂਚਾਂ ਵਿਚ ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਆਈਡੀਬੀਆਈ ਬੈਂਕ ਤੇ ਬੈਂਕ ਆਫ਼ ਇੰਡੀਆ ਵਿਦੇਸ਼ਾਂ ਦੀਆਂ ਅਪਣੀਆਂ ਬਰਾਂਚਾਂ ਵਿਚ ਵੀ ਭਾਰੀ ਕਟੌਤੀ ਕਰਨ ਦੀ ਯੋਜਨਾ ਬਣਾ ਰਹੇ ਹਨ। ਬੈਂਕ ਇਹ ਰਕਮ ਖ਼ਰਚਿਆਂ ਨੂੰ ਘੱਟ ਕਰਨ ਅਤੇ ਪੂੰਜੀ ਬਚਾਉਣ ਲਈ ਕਰ ਰਹੇ ਹਨ। ਖਾੜੀ ਦੇ ਦੇਸ਼ਾਂ ਵਿਚ ਵੀ ਇਹ ਬੈਂਕ ਉਨ੍ਹਾਂ ਬਰਾਂਚਾਂ ਨੂੰ ਬੰਦ ਕਰਨਗੇ। ਜਿਨ੍ਹਾ ਤੋਂ ਲੋੜੀਂਦਾ ਮਾਲੀਆ ਹਾਸਲ ਨਹੀਂ ਹੋ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਦੀਆਂ ਬਰਾਂਚਾਂ ਨੇ ਅਪਣੀਆਂ ਗੈਰ ਮੂਲ ਜਾÎਇਦਾਦਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਬਰਾਂਚਾਂ ਨੂੰ ਕਿਹਾ ਗਿਆ ਹੈ ਕਿ ਅਪਣੇ ਖ਼ਰਚਿਆਂ ਨੂੰ ਘੱਟ ਕਰਨ। ਬੰਦ ਕੀਤੀਆਂ ਜਾ ਰਹੀਆਂ ਬਰਾਂਚਾਂ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੀਆਂ ਸਨ।
ਜਨਤਕ ਸੁਰੱਖਿਆ ਵਿੱਚ ਵੱਡਾ ਵਿਸਥਾਰ: ਹੋਰ ਅਫ਼ਸਰਾਂ ਦੀ ਭਰਤੀ ਦੇ ਨਾਲ ਸਰੀ ਵਿੱਚ ਨਵਾਂ ਟਰੇਨਿੰਗ ਕੈਂਪਸ ਬਣੇਗਾ
ਮੇਅਰ ਲੌਕ ਨੇ ਸਟੇਟ ਆਫ਼ ਸਿਟੀ ਦੇ ਭਾਸ਼ਣ ਦੌਰਾਨ ‘ਚ ਨਵੇਂ ਕਨਵੈੱਨਸ਼ਨ ਸੈਂਟਰ ਦੀ ਯੋਜਨਾ ਵੀ ਸਾਂਝੀ ਕੀਤੀ ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਵੀਰਵਾਰ ਨੂੰ ਆਪਣਾ



