ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੰਜਗਰਾਈਆਂ ਦੇ ਨੌਵੀਂ ਤੇ 11ਵੀਂ ਦੇ ਵਿਦਿਆਰਥੀਆਂ ਨੂੰ ਐੱਨਐੱਸਕਿਊਐੱਫ ਸਕੀਮ ਤਹਿਤ ਪੰਜਾਬ ਨੈਸ਼ਨਲ ਬੈਂਕ, ਝਾੜ ਸਾਹਿਬ ਦਾ ਦੌਰਾ ਕਰਵਾਇਆ ਗਿਆ। ਪਿੰ੍ਸੀਪਲ ਹਰਨੀਤ ਸਿੰਘ ਭਾਟੀਆ ਤੇ ਭੁਪਿੰਦਰ ਰਾਣਾ ਵੋਕੇਸ਼ਨਲ ਟੇ੍ਨਰ ਨੇ ਦੱਸਿਆ ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿਸ਼ੇ ਸਬੰਧੀ ਪ੍ਰਰੈਕਟੀਕਲ ਜਾਣਕਾਰੀ ਦੇਣਾ ਹੁੰਦਾ ਹੈ।

ਇਸ ਲਈ ਬੈਂਕਿੰਗ ਫਾਇਨੈਂਸ ਸਰਵਿਸਿਜ਼ ਤੇ ਇੰਸ਼ੋਰੈਂਸ ਸਕੀਮ ਅਧੀਨ ਵਿਦਿਆਰਥੀਆਂ ਨੂੰ ਬੈਂਕਿੰਗ ਕਾਰਜ ਪ੍ਰਣਾਲੀ ਜਿਵੇਂ ਰਕਮਾਂ ਦਾ ਲੈਣ-ਦੇਣ, ਡੈਬਿਟ ਕਾਰਡ, ਕਰਜ਼ਾ ਸਕੀਮਾਂ ਤੇ ਹੋਰ ਬੈਂਕਿੰਗ ਦੇ ਰੋਜ਼ਾਨਾ ਕਾਰਜਾਂ ਬਾਰੇ ਜਾਣਕਾਰੀ ਦੇਣਾ ਸੀ। ਉਨ੍ਹਾਂ ਕਿਹਾ ਅਜੋਕੇ ਯੁੱਗ ‘ਚ ਕਿੱਤਾ ਮੁਖੀ ਕੋਰਸਾਂ ਰਾਹੀਂ ਵਿਦਿਆਰਥੀ ਆਪਣਾ ਵਧੀਆ ਕਰੀਅਰ ਬਣਾ ਸਕਦੇ ਹਨ ਤੇ ਆਪਣੇ ਜੀਵਨ ਦੇ ਟੀਚੇ ਹਾਸਲ ਕਰ ਸਕਦੇ ਹਨ। ਬਰਾਂਚ ਮੈਨੇਜਰ ਵੱਲੋਂ ਬੜੀ ਲਾਹੇਵੰਦ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ ਜੋ ਉਨ੍ਹਾਂ ਦੇ ਕਰੀਅਰ ਉਸਾਰੀ ‘ਚ ਬਹੁਤ ਉਪਯੋਗੀ ਸਿੱਧ ਹੋਵੇਗੀ। ਵਿਦਿਆਰਥੀਆਂ ਲਈ ਇਹ ਇੰਡਸਟਰੀ ਵਿਜਿਟ ਭਰਪੂਰ ਲਾਹੇਵੰਦ ਰਹੀ। ਇਹ ਵਿਜਿਟ ਦਲਜੀਤ ਕੌਰ ਲੈਕਚਰਾਰ ਹਿਸਟਰੀ ਤੇ ਭੁਪਿੰਦਰ ਰਾਣਾ ਵੋਕੇਸ਼ਨਲ ਟੇ੍ਨਰ ਦੀ ਅਗਵਾਈ ਅਧੀਨ ਕਰਵਾਈ ਗਈ।

ਸਕੂਲ ਪਿੰ੍ਸੀਪਲ ਵੱਲੋਂ ਸਫ਼ਲ ਇੰਡਸਟਰੀ ਵਿਜਿਟ ਕਰਵਾਉਣ ਲਈ ਸਟਾਫ਼ ਦਾ ਧੰਨਵਾਦ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।