ਕੁਲਵਿੰਦਰ ਸਿੰਘ ਰਾਏ, ਖੰਨਾ : ਸਰਕਾਰੀ ਹਾਈ ਸਮਾਰਟ ਸਕੂਲ ਭੁਮੱਦੀ ਵਿਖੇ ਵਿਭਾਗੀ ਨਿਰਦੇਸ਼ਾਂ ਮੁਤਾਬਿਕ ਸਵੀਪ ਐਕਟੀਵਿਟੀ ਤਹਿਤ ਮੌਕ ਡਰਿੱਲ ਵੋਟ ਕਰਵਾਈ ਗਈ।

ਇਸ ‘ਚ ਸਮੂਹ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਸਕੂਲ ਮੁਖੀ ਦਵਿੰਦਰ ਸਿੰਘ ਨੇ ਵੋਟਾਂ ਦੀ ਵਿਧੀ ਬਾਰੇ ਦੱਸਿਆ। ਇਸ ਮੌਕੇ ਸਕੂਲ ਦੇ ਸਮੂਹ ਅਧਿਆਪਕ ਅਦਿਤਿਆ ਸ਼ਰਮਾ, ਕਮਲਪ੍ਰਰੀਤ ਸਿੰਘ, ਕਰਮਜੀਤ ਸਿੰਘ, ਅਮਿਤ ਸ਼ਰਮਾ, ਜਤਿੰਦਰ ਕੌਰ, ਕੁਲਵਿੰਦਰ ਕੌਰ, ਜਗਰੂਪ ਕੌਰ, ਅਮਨਦੀਪ ਕੌਰ ਤੇ ਰਿਤੂ ਹਾਜ਼ਰ ਸਨ।