ਸਟਾਫ ਰਿਪੋਰਟਰ, ਖੰਨਾ : ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ:) ਪੰਜਾਬ, ਖੰਨਾ ਵੱਲੋਂ ਭਾਰਤੀ ਸੰਵਿਧਾਨ ਦਿਵਸ ਦੇ ਸਬੰਧ ‘ਚ ਦੂਸਰਾ ਲੜੀਵਾਰ ਪੋ੍ਗਰਾਮ ਖੰਨਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ ਵਿਖੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਵਜੋਂ ਐਡਵੋਕੇਟ ਜਗਜੀਤ ਸਿੰਘ ਅੌਜਲਾ ਨੇ ਸ਼ਿਰਕਤ ਕੀਤੀ। ਪੋ੍ਗਰਾਮ ਦੀ ਸ਼ੁਰੂਆਤ ‘ਚ ਸਕੂਲ ਦੇ ਬੱਚੇ ਤੇ ਕਮਲਜੀਤ ਕੌਰ ਦੁਆਰਾ ਡਾਕਟਰ ਅੰਬੇਡਕਰ ‘ਤੇ ਕਵਿਤਾਵਾਂ ਤੇ ਭਾਸ਼ਣ ਦਿੱਤੇ ਗਏ। ਮੁੱਖ ਬੁਲਾਰੇ ਐਡਵੋਕੇਟ ਜਗਜੀਤ ਸਿੰਘ ਅੌਜਲਾ ਨੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਤੇ ਡਾ.ਭੀਮ ਰਾਓ ਅੰਬੇਦਕਰ ਦੇ ਜੀਵਨ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਸੁਸਾਇਟੀ ਦੇ ਜਰਨਲ ਸਕੱਤਰ ਬਲਵੀਰ ਸਿੰਘ ਭੱਟੀ, ਈਸ਼ਰ ਸਿੰਘ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਬਰਾੜ ਤੇ ਗੌਰਵ ਅਬਰੋਲ ਨੇ ਵੀ ਸੰਬੋਧਨ ਕੀਤਾ। ਸਕੂਲ ਦੇ ਪਿੰ੍ਸੀਪਲ ਜਸਵੰਤ ਸਿੰਘ ਮਿੱਤਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਪ੍ਰਧਾਨ ਰਜਿੰਦਰਪਾਲ ਅਬਰੋਲ, ਪਿੰ੍ਸੀਪਲ ਅੰਜੁਮ ਅਬਰੋਲ, ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ, ਮੇਜਰ ਸਿੰਘ ਮਹਿਮੀ, ਐਡਵੋਕੇਟ ਗੁਰਪ੍ਰਰੀਤ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਮਾਨੂੰਪੁਰ, ਕਰਮ ਸਿੰਘ ਲਲਹੇੜੀ, ਮੇਵਾ ਸਿੰਘ ਮਾਜਰਾ, ਦਰਬਾਰਾ ਸਿੰਘ ਖ਼ੱਟੜਾ, ਸੰਤੋਖ ਸਿੰਘ ਫੋਰਮੈਨ, ਖੁਸ਼ਵਿੰਦਰ ਸਿੰਘ, ਅਮਰੀਕ ਸਿੰਘ ਸੈਦਪੁਰਾ, ਜਰਨੈਲ ਸਿੰਘ ਅਜਨੇਰ, ਹਰਮਿੰਦਰ ਸਿੰਘ ਬਘੌਰ, ਸੌਰਵ ਅਬਰੋਲ ਆਦਿ ਹਾਜ਼ਰ ਸਨ।
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ
ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ


