ਸਟਾਫ ਰਿਪੋਰਟਰ, ਖੰਨਾ : ਵਿਕਸਿਤ ਭਾਰਤ ਸੰਕਲਪ ਯਾਤਰਾ ਕੰਪੇਨ ਅਧੀਨ ਪਿੰਡ ਕੋਟਲਾ ਭੜੀ ਵਿਖੇ ਪੁੱਜੀ ਆਈਈਸੀ ਜਾਗਰੂਕਤਾ ਵੈਨ ਰਾਹੀਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਨੂੰ ਵੱਖ-ਵੱਖ ਵਿਭਾਗਾਂ ਦੁਆਰਾ ਚਲਾਈਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ ਗਿਆ ਤੇ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।

ਜਾਣਕਾਰੀ ਦਿੰਦਿਆਂ ਐੱਸਐੱਮਓ ਡਾ. ਰਵੀ ਦੱਤ ਮਾਨੂੰਪੁਰ ਨੇ ਦੱਸਿਆ ਇਹ ਯਾਤਰਾ 15 ਨਵੰਬਰ ਤੋਂ ਸੁਰੂ ਕੀਤੀ ਗਈ ਸੀ, ਜਿਸ ਤਹਿਤ ਰੋਜ਼ਾਨਾ ਵੱਖ-ਵੱਖ ਪਿੰਡਾਂ ‘ਚ ਜਾਗਰੂਕ ਕਰਨ ਦੇ ਨਾਲ ਨਾਲ ਆਯੂਸ਼ਮਾਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਕੈਂਪ ਵੀ ਲਗਾਏ ਜਾ ਰਹੇ ਹਨ। ਬੀਈਈ ਗੁਰਦੀਪ ਸਿੰਘ ਵੱਲੋ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਗੈਰ ਸੰਚਾਰੀ ਰੋਗਾਂ, ਡਾਇਬਟੀਜ਼ ਤੇ ਹਾਈਪਟੈਨਸ਼ਨ ਦੀ ਜਾਂਚ ਲਈ ਸਕਰੀਨਿੰਗ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਹਰਿੰਦਰ ਕੌਰ ਸਰਪੰਚ, ਕਮਲਜੀਤ ਸਿੰਘ, ਅਰੁਣਦੀਪ ਕੌਰ ਸੀਐੱਚਓ, ਜਗਦੀਪ ਸਿੰਘ, ਰੁਪਿੰਦਰ ਕੌਰ, ਜਸਵੀਰ ਕੌਰ ਆਦਿ ਹਾਜ਼ਰ ਸਨ।