ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸਰਕਾਰੀ ਹਸਪਤਾਲ ਮਲੌਦ ਦੀ ਟੀਮ ਵੱਲੋਂ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚੱਲ ਰਹੇ ਵਿਕਸਿਤ ਭਾਰਤ ਸੰਕਲਪ ਯਾਤਰਾ ਕੰਪੇਨ ਤਹਿਤ ਵੱਖ-ਵੱਖ ਪਿੰਡਾਂ ‘ਚ ਕੈਂਪ ਲਗਾਏ ਗਏ।

ਡਾ. ਹਰਬਿੰਦਰ ਸਿੰਘ ਐੱਸਐੱਮਓ ਮਲੌਦ ਨੇ ਦੱਸਿਆ ਇਸ ਕੰਪੇਨ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਜਿਸ ‘ਚ ਸਿਹਤ ਵਿਭਾਗ ਵੱਲੋਂ ਆਈਈਸੀ ਵੈਨ ਰਾਹੀਂ ਪਿਡਾਂ ‘ਚ ਜਾ ਕੇ ਵੀਡੀਓ ਸੰਦੇਸ਼ਾਂ ਰਾਹੀ ਲੋਕਾਂ ਨੂੰ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਕੰਪੇਨ ‘ਚ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡ ਵੀ ਬਣਾਏ ਗਏ ਤੇ ਟੀਬੀ ਦੇ ਸ਼ੱਕੀ ਮਰੀਜਾਂ ਦੀ ਸਕਰੀਨਿੰਗ ਵੀ ਕੀਤੀ ਗਈ।

ਬੀਈਈ ਨਰਿੰਦਰ ਨੇ ਦੱਸਿਆ ਦੋ ਹਫਤਿਆਂ ਤੋ ਜਿਆਦਾ ਖੰਘ, ਭਾਰ ਘੱਟਣਾ, ਬੁਖਾਰ ਆਦਿ ਟੀਬੀ ਦੇ ਲੱਛਣ ਹੋ ਸਕਦੇ ਹਨ। ਇਹ ਲੱਛਣ ਹੋਣ ‘ਤੇ ਜਾਂਚ ਕਰਾਉਣੀ ਜ਼ਰੂਰੀ ਹੈ। ਇਸ ਕੈਂਪ ਦੌਰਾਨ ਸ਼ੂਗਰ ਤੇ ਹਾਈਪ੍ਰਟੈਂਸ਼ਨ ਦੇ ਮਰੀਜ਼ਾਂ ਦੀ ਵੀ ਸਕਰੀਨਿੰਗ ਕੀਤੀ ਗਈ। ਗ੍ਰਾਮ ਪੰਚਾਇਤ ਤੇ ਜਨ ਅਰੋਗਿਆ ਸੰਮਤੀ ਦੇ ਸਹਿਯੋਗ ਨਾਲ ਬਿਮਾਰੀਆਂ ਤੋਂ ਬਚਾਅ ਸਬੰਧੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਅਮਿਤੋਜ, ਰੂਬੀ ਸੀਐੱਚਓ, ਰਮਨਦੀਪ, ਪ੍ਰਨੀਤ ਕੌਰ, ਰਛਪਾਲ ਕੌਰ, ਹਰਵਿੰਦਰ ਕੌਰ, ਗੁਰਪ੍ਰਰੀਤ ਕੌਰ ਏਐੱਨਐੱਮ, ਹਰਜੀਤ ਕੌਰ ਆਦਿ ਹਾਜ਼ਰ ਸਨ।