ਸੁਖਵਿੰਦਰ ਸਿੰਘ ਸਲੌਦੀ, ਖੰਨਾ : ਪਿੰਡ ਕਲਾਲ ਮਾਜਰਾ ਵਿਖੇ ਹਮਾਰਾ ਸਕੰਲਪ ਭਾਰਤ ਯਾਤਰਾ ਵੈਨ ਪੁੱਜਣ ‘ਤੇ ਸਤਵਿੰਦਰ ਸਿੰਘ ਸਰਪੰਚ, ਸਮੂਹ ਗਰਾਮ ਪੰਚਾਇਤ ਤੇ ਨਗਰ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ।

ਲੋਕਾਂ ਨੂੰ ਲੋਕ ਭਲਾਈ ਸਕੀਮਾਂ, ਟੀਬੀ ਤੇ ਡੇਂਗੂ ਬਿਮਾਰੀਆਂ ਸਬੰਧੀ ਜਾਗਰੂਕ ਕੈਂਪ ਲਗਾਇਆ ਗਿਆ। ਕੈਂਪ ‘ਚ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਸਬੰਧੀ ਲੋਕਾਂ ਜਾਗਰੂਕ ਕੀਤਾ ਗਿਆ।

ਕੈਂਪ ‘ਚ ਵੱਡੀ ਗਿਣਤੀ ਲੋਕਾਂ ਨੇ ਭਾਗ ਲਿਆ, ਜਿਸ ‘ਚ ਸਿਹਤ ਕੇਂਦਰ ਕਲਾਲ ਮਾਜਰਾ ਵੱਲੋਂ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀਐੱਚਸੀ ਮਾਨੂੰਪੁਰ ਡਾ. ਰਵੀ ਦੱਤ ਦੇ ਆਦੇਸ਼ਾਂ ਅਨੁਸਾਰ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਮਰੀਜਾਂ ਦੀ ਸਕਰੀਨਿੰਗ ਕੀਤੀ ਗਈ, ਜਿਸ ‘ਚ ਸ਼ੂਗਰ, ਬੀਪੀ, ਵਜ਼ਨ ਤੇ ਹੋਰ ਬਿਮਾਰੀਆਂ ਸਬੰਧੀ ਮੈਡੀਕਲ ਚੈੱਕਅਪ ਕੀਤਾ ਗਿਆ। ਲੋਕਾਂ ਨੂੰ ਡੇਂਗੂ, ਮਲੇਰੀਆ ਸਬੰਧੀ ਜਾਣਕਾਰੀ ਦਿੱਤੀ ਗਈ। ਟੀਬੀ ਦੇ ਸ਼ੱਕੀ ਮਰੀਜਾਂ ਨੂੰ ਥੁੱਕ ਟੈਸਟ ਕਰਵਾਉਣ ਲਈ ਕਿਹਾ ਗਿਆ। ਸਿਹਤ ਟੀਮ ‘ਚ ਜਰਨੈਲ ਸਿੰਘ, ਹੈਲਥ ਸੁਪਰਵਾਈਜਰ ਕੁਲਜੀਤ ਕੌਰ ਸੀਐੱਚਓ, ਜਸਵੀਰ ਸਿੰਘ, ਮਨਦੀਪ ਕੌਰ, ਮਨਜੀਤ ਕੌਰ ਸਿਹਤ ਕਰਮੀ, ਕੁਲਬੀਰ ਸਿੰਘ ਸਿਹਤ ਕਰਮੀ, ਆਸ਼ਾ ਵਰਕਰ ਰਾਜਵੰਤ ਕੌਰ, ਕਰਮਜੀਤ ਕੌਰ, ਸਰਪੰਚ ਸਤਵਿੰਦਰ ਸਿੰਘ ਕਲਾਲ ਮਾਜਰਾ, ਹਰਦੀਪ ਸਿੰਘ ਪੰਚ ਆਦਿ ਹਾਜ਼ਰ ਸਨ।