Ad-Time-For-Vacation.png

ਲਿਬਰਲਾਂ ਨੇ ਟੁਟੂ ਲਈ ਕਾਕਸ ਦਾ ਦਰਵਾਜ਼ਾ ਕੀਤਾ ਬੰਦ

ਓਟਵਾ,) : ਸਾਬਕਾ ਲਿਬਰਲ ਕੈਬਨਿਟ ਮੰਤਰੀ ਹੰਟਰ ਟੁਟੂ ਨੂੰ ਪਾਰਟੀ ਦਲ ਵਿੱਚ ਵਾਪਿਸ ਸ਼ਾਮਲ ਨਹੀਂ ਕੀਤਾ ਜਾਵੇਗਾ। ਇਹ ਜਾਣਕਾਰੀ ਸੀਨੀਅਰ ਸਰਕਾਰੀ ਸੂਤਰ ਵੱਲੋਂ ਦਿੱਤੀ ਗਈ।

ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਆਪਣਾ ਇਲਾਜ ਕਰਵਾਉਣ ਮਗਰੋਂ ਟੁਟੂ ਕੰਮ ਉੱਤੇ ਪਰਤ ਆਏ ਹਨ। ਜ਼ਿਕਰਯੋਗ ਹੈ ਕਿ ਉਨ੍ਹਾਂ ਪਿਛਲੇ ਮਈ ਮਹੀਨੇ ਵਿੱਚ ਕੈਬਨਿਟ ਤੇ ਲਿਬਰਲ ਸਿਆਸੀ ਦਲ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਨੂੰ ਬਹੁਤ ਮੁਸ਼ਕਲ ਸਥਿਤੀ ਦੱਸਿਆ ਸੀ।

ਟੁਟੂ ਦੇ ਬੁਲਾਰੇ ਨੇ ਦੱਸਿਆ ਕਿ ਨੁਨਾਵਤ ਲਈ ਅਜ਼ਾਦ ਮੈਂਬਰ ਵੱਲੋਂ ਹਲਕਾ ਮੈਂਬਰਾਂ ਨਾਲ ਮੁੜ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹ ਟੁਟੂ ਦੇ ਓਟਵਾ ਪਰਤਣ ਤੇ ਸਿਆਸੀ ਦਲ ਵਿੱਚ ਮੁੜ ਸ਼ਾਮਲ ਕੀਤੇ ਜਾਣ ਤੱਕ ਉਡੀਕ ਕਰਨਗੇ। ਇਸ ਨਾਲ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਦੇ ਵਿਰੋਧਾਭਾਸੀ ਰਵੱਈਏ ਦਾ ਹੀ ਪਤਾ ਲੱਗਦਾ ਹੈ।

ਜਦੋਂ ਟੁਟੂ ਨੇ ਅਸਤੀਫਾ ਦਿੱਤਾ ਸੀ ਤਾਂ ਟਰੂਡੋ ਨੇ ਸਿਰਫ ਇੱਕ ਖੁਸ਼ਕ ਜਿਹਾ ਬਿਆਨ ਦਿੱਤਾ ਸੀ ਕਿ ਸਾਡੇ ਕੋਲ ਇਸ ਵਿਸੇ਼ ਉੱਤੇ ਕਹਿਣ ਲਈ ਹੋਰ ਕੁੱਝ ਨਹੀਂ ਹੈ। ਪਰ ਜਦੋਂ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਲਿਬਰਲ ਐਮਪੀ ਸੀਮਸ ਓਰੇਗਨ ਨੇ ਦਸੰਬਰ ਵਿੱਚ ਸ਼ਰਾਬ ਦੀ ਲਤ ਤੋਂ ਖਹਿੜਾ ਛੁਡਾਉਣ ਲਈ ਅਸਤੀਫਾ ਦਿੱਤਾ ਸੀ ਤਾਂ ਟਰੂਡੋ ਦਾ ਸੁਰ ਬੜਾ ਵੱਖਰਾ ਸੀ। ਟਰੂਡੋ ਨੇ ਉਸ ਸਮੇਂ ਟਵਿੱਟਰ ਉੱਤੇ ਆਖਿਆ ਸੀ ਕਿ ਉਹ ਆਪਣੇ ਸਹਿਯੋਗੀ ਤੇ ਦੋਸਤ ਦੇ ਨਾਲ ਖੜ੍ਹੇ ਹਨ ਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਣਗੇ।

ਟੁਟੂ ਨੇ ਇੱਕ ਪ੍ਰੈੱਸ ਕਾਨਫਰੰਸ ਤੇ ਓਪਨ ਹਾਊਸ ਰਾਹੀਂ ਆਖਿਆ ਕਿ ਨਾ ਤਾਂ ਉਨ੍ਹਾਂ ਦੀ ਗੱਲ ਟਰੂਡੋ ਨਾਲ ਹੋਈ ਹੈ ਤੇ ਨਾ ਹੀ ਕਿਸੇ ਹੋਰ ਲਿਬਰਲ ਨਾਲ ਤੇ ਜਦੋਂ ਉਹ ਸਤੰਬਰ ਵਿੱਚ ਓਟਵਾ ਪਰਤਣਗੇ ਤਾਂ ਉਹ ਇਸ ਮੁੱਦੇ ਉੱਤੇ ਵਿਚਾਰ ਕਰਨਗੇ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.