Skip to content
Tuesday, October 27, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਲੋਕਾਂ ਦਾ ਜੀਵਨ ਪੱਧਰ ਵੀ ਵੱਖਰਾ ਵੱਖਰਾ

By Admin Published 1 min read

ਓਟਾਵਾ— ਸੰਯੁਕਤ ਰਾਸ਼ਟਰ ਦੀ ਸਾਲ 2015 ਦੀ ਸੂਚੀ ‘ਚ ਲੋਕਾਂ ਦੇ ਜੀਵਨ ਪੱਧਰ ਦੇ ਸੰਬੰਧ ‘ਚ ਕੈਨੇਡਾ ਨੂੰ 9ਵਾਂ ਸਥਾਨ ਹਾਸਲ ਹੈ। ਇਸ ਸੂਚੀ ‘ਚ ਕੁੱਲ 188 ਦੇਸ਼ ਸ਼ਾਮਲ ਹਨ ਅਤੇ ਸੰਯੁਕਤ ਰਾਸ਼ਟਰ ਵਲੋਂ ਇਹ ਸੂਚੀ 2014 ਦੇ ਅੰਕੜਿਆਂ ਦੇ ਆਧਾਰ ‘ਤੇ 2015 ‘ਚ ਤਿਆਰ ਕੀਤੀ ਗਈ ਸੀ।

ਸੰਯੁਕਤ ਰਾਸ਼ਟਰ ਦੀ ਇਸ ਸੂਚੀ ‘ਚ ਕੈਨੇਡਾ 9ਵਾਂ ਸਥਾਨ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਜੀਵਨ ਪੱਧਰ ਨਾਲ ਸੰਬੰਧਤ ਸਹੂਲਤਾਂ ਦੇ ਮਾਮਲੇ ‘ਚ ਦੇਸ਼ ਦੇ ਸਾਰੇ ਸੂਬਿਆਂ ਅਤੇ ਖੇਤਰਾਂ ‘ਚ ਹਾਲਾਤ ਇੱਕੋ ਜਿਹੇ ਹਨ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਸੰਯੁਕਤ ਰਾਸ਼ਟਰ ਵਲੋਂ ਹਾਲ ਹੀ ‘ਚ ਜਾਰੀ ਕੀਤੀ ਗਈ ਇੱਕ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਲੋਕਾਂ ਦੇ ਜੀਵਨ ਪੱਧਰ ਦੇ ਮਾਮਲੇ ‘ਚ ਕੈਨੇਡਾ ਦੇ ਸਾਰੇ ਸੂਬਿਆਂ ‘ਚ ਹਾਲਾਤ ਬਿਲਕੁਲ ਅਸਮਾਨ ਹੈ। ਉਦਾਹਰਣ ਦੇ ਤੌਰ ‘ਤੇ ਦੇਸ਼ ਦੇ ਅਲਬਰਟਾ ਸੂਬੇ ਨੂੰ ਲੈ ਲਓ। ਇੱਥੇ ਲੋਕ ਸਵਿਟਜ਼ਰਲੈਂਡ ਅਤੇ ਡੈਨਮਾਰਕ ਵਰਗੇ ਦੇਸ਼ਾਂ ਦੇ ਲੋਕਾਂ ਵਾਂਗ ਉੱਚ ਪੱਧਰੀ ਜੀਵਨ ਬਤੀਤ ਕਰਦੇ ਹਨ। ਉੱਥੇ ਹੀ ਨੂਨਾਵਤ ਦੇਸ਼ ਦਾ ਅਜਿਹਾ ਇਲਾਕਾ ਹੈ, ਜਿੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਲਾਤਵੀਆ ਅਤੇ ਕਰੋਸ਼ੀਆ ਵਰਗੇ ਦੇਸ਼ਾਂ ਦੇ ਲੋਕਾਂ ਦੇ ਸਮਾਨ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp