ਫਿਲਮ ਪ੍ਰੋਡਕਸ਼ਨ ਕੰਪਨੀ ਨੇ ਪਿੰਡ ਗੜ੍ਹਢੋਲੀਆਂ ਦੇ ਪਿੰਡ ਚ ਜ਼ਮੀਨ ਕਿਰਾਏ ਤੇ ਲਈ ਹੈ। ਖੇਤਾਂ ਦੇ ਵਿਚਕਾਰ ਹਵੇਲੀ ਵਾਂਗ ਇਕ ਘਰ ਬਣਾਇਆ ਹੋਇਆ ਹੈ। ਜਿਸ ਦੇ ਬਾਹਰ ਇੱਕ ਟਰੈਕਟਰ ਖੜਾ ਹੈ। ਪਾਪੂਲਰ ਦੇ ਦਰੱਖਤ ਸੈੱਟ ਦੇ ਪਿੱਛੇ ਲਗੇ ਹਨ। ਕੁਝ ਦਿਨ ਪਹਿਲਾਂ ਟੀਮ ਨੂੰ ਖੇਤਾਂ ਦੇ ਇੱਕ ਸਿਰੇ ‘ਤੇ ਰੁੱਖ ਵੱਢਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਬਾਅਦ ਵਿੱਚ ਪ੍ਰਸ਼ਾਸਨ ਨੇ ਹੱਲ ਕਰ ਦਿੱਤਾ ਸੀ। ਪ੍ਰੋਡਕਸ਼ਨ ਯੂਨਿਟ ਨਾਲ ਜੁੜੇ ਲੋਕਾਂ ਦੇ ਅਨੁਸਾਰ, ਰੂਪਨਗਰ ਪਿੰਡ ਚ ਸ਼ੂਟ ਕੀਤੇ ਜਾ ਰਹੇ ਦ੍ਰਿਸ਼ਾਂ ਦੀ ਸ਼ੂਟਿੰਗ ਹਿਮਾਚਲ ਚ ਕੀਤੀ ਜਾਣੀ ਸੀ, ਪਰ ਜਗ੍ਹਾ ਦੀਆਂ ਸਮੱਸਿਆਵਾਂ ਕਾਰਨ ਬਾਅਦ ਚ ਸ਼ੂਟਿੰਗ ਲਈ ਰੂਪਨਗਰ ਚ ਜਗ੍ਹਾ ਦੀ ਚੋਣ ਕੀਤੀ ਗਈ ਹੈ। ਆਮਿਰ ਖਾਨ ਨੇ ਸ਼ੂਟ ਲਈ ਆਪਣੀ ਦਾੜ੍ਹੀ ਵਧਾ ਲਈ ਹੈ। ਸਿਰ ‘ਤੇ ਦਸਤਾਰ ਦੇਖ ਕੇ ਕੋਈ ਵੀ ਉਨ੍ਹਾਂ ਨੂੰ ਛੇਤੀ ਨਹੀਂ ਪਛਾਣ ਸਕਦਾ ਕਿ ਇਹ ਆਮਿਰ ਖਾਨ ਹੈ। ਸੈੱਟ ਦੇ ਆਸ ਪਾਸ ਖੇਤਾਂ ਚ ਝੋਨੇ ਦੀ ਕਟਾਈ ਤੋਂ ਬਾਅਦ ਫਿਲਹਾਲ ਕੋਈ ਫਸਲ ਨਹੀਂ ਹੈ। ਖੇਤ ਚ ਸਰੋਂ ਦੀ ਬਿਜਾਈ ਹੋ ਗਈ ਹੈ। ਫਰਵਰੀ ਵਿਚ ਫਿਰ ਇਸ ਦੀ ਸ਼ੂਟਿੰਗ ਹੋਵੇਗੀ, ਉਦੋਂ ਤਕ ਸਰ੍ਹੋਂ ਦੀ ਫਸਲ ਨਿਖਰ ਜਾਵੇਗੀ। ਆਮਿਰ ਫਿਰ ਟੀਮ ਦੇ ਨਾਲ ਇੱਥੇ ਆਉਣਗੇ। ਆਮਿਰ ਖਾਨ ਸ਼ੂਟਿੰਗ ਤੋਂ ਸਮਾਂ ਕੱਢ ਕੇ ਇਤਿਹਾਸਕ ਗੁਰੂਦਵਾਰਾ ਸ਼੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਪਹੁੰਚੇ। ਉਨ੍ਹਾਂ ਨੇ ਇੱਥੇ ਮੱਥਾ ਟੇਕਿਆ ਤੇ ਡੇਢ ਤੋਂ ਦੋ ਘੰਟੇ ਗੁਰੂਦੁਆਰਾ ਸਾਹਿਬ ਚ ਰਹੇ ਅਤੇ ਇਸ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਆਮਿਰ ਨੇ ਗੁਰੂਦੁਆਰਾ ਸਾਹਿਬ ਵਿੱਚ ਹੀ ਲੰਗਰ ਛਕਿਆ। ਕਥਾਵਾਚਕ ਭਾਈ ਪਵਿੱਤਰ ਸਿੰਘ ਨੇ ਆਮਿਰ ਦੀ ਆਉਣ ਵਾਲੀ ਫਿਲਮ ਲਾਲ ਸਿੰਘ ਚੱਢਾ ਦੀ ਸਫਲਤਾ ਲਈ ਅਰਦਾਸ ਦੀ ਪੇਸ਼ਕਸ਼ ਕੀਤੀ। ਗੁਰਦੁਆਰਾ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਜਿੰਦਵੜੀ ਅਤੇ ਰਿਕਾਰਡ ਕੀਪਰ ਗੁਰਮੀਤ ਸਿੰਘ ਨੇ ਆਮਿਰ ਨੂੰ ਸਿਰੋਪਾਓ ਭੇਟ ਕੀਤਾ।