Skip to content
Saturday, October 24, 2026 8°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਅਮਰੀਕਾ USA

ਕੌਣ ਨੇ ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਮਹਿਲਾ MP ਤੁਲਸੀ ਗਬਾਰਡ

By Admin Published 3 min read
ਤੁਲਸੀ ਗਬਾਰਡ, ਅਮੈਰੀਕਨ ਕਾਂਗਰਸ ਦੀ ਪਹਿਲੀ ਹਿੰਦੂ ਸੰਸਦ ਮੈਂਬਰ ਅਤੇ ਡੈਮੋਕਰੇਟ ਪਾਰਟੀ ਤੋਂ ਰਾਸ਼ਟਰਪਤੀ ਦੇ ਦਾਅਵੇਦਾਰ ਹਨ, ਜਿਨ੍ਹਾਂ ਨੂੰ ਭਾਰਤੀ ਮੂਲ ਦਾ ਮੰਨਿਆ ਜਾਂਦਾ ਹੈ। ਉਹ ਭਾਰਤੀ-ਅਮਰੀਕੀ ਤਬਕੇ ਚ ਵੀ ਬਹੁਤ ਮਸ਼ਹੂਰ ਹਨ। ਤੁਲਸੀ ਗਬਾਰਡ ਦਾ ਜਨਮ 12 ਅਪ੍ਰੈਲ 1981 ਨੂੰ ਅਮਰੀਕਾ ਦੇ ਲੇਲੋਆਲੋਆ ਚ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਤੁਲਸੀ ਗਬਾਰਡ ਨੇ ਵੀ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਵਿੱਚ ਸਵਾਗਤ ਕੀਤਾ ਅਤੇ 22 ਸਤੰਬਰ ਨੂੰ ਹਾਉਡੀ ਮੋਦੀ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਲਈ ਮੁਆਫੀ ਮੰਗੀ। 38 ਸਾਲਾ ਗਬਾਰਡ ਅਮਰੀਕੀ ਕਾਂਗਰਸ ਦੀ ਪਹਿਲੀ ਹਿੰਦੂ ਔਰਤ ਹਨ।  ਤੁਲਸੀ ਗਬਾਰਡ ਚਾਰ ਵਾਰ ਸੰਸਦ ਮੈਂਬਰ ਰਹੀ ਹਨ। ਉਹ ਕਾਂਗਰਸ ਮੈਂਬਰਾਂ ਦੇ ਉਸ ਸਮੂਹ ਦਾ ਹਿੱਸਾ ਸੀ ਜਿਸ ਨੇ ਸਾਲ 2016 ਚ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ ਸੀ ਜਦੋਂ ਉਨ੍ਹਾਂ ਨੇ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕੀਤਾ ਸੀ। ਤੁਲਸੀ ਗਬਾਰਡ ਭਾਰਤ ਅਤੇ ਅਮਰੀਕਾ ਵਿਚਾਲੇ ਬਿਹਤਰ ਸਬੰਧਾਂ ਦੀ ਵਕਾਲਤ ਕਰਦੀ ਆ ਰਹੀ ਹੈ। ਉਨ੍ਹਾਂ ਨੇ 2014 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ‘ਤੇ ਮੋਦੀ ਨੂੰ ਵਧਾਈ ਦਿੱਤੀ। ਉਹ ਅਮਰੀਕਾ ਦੀ ਪਹਿਲੀ ਹਿੰਦੂ ਔਰਤ ਹੈ ਜੋ ਰਾਸ਼ਟਰਪਤੀ ਚੋਣ ਲੜ ਰਹੀ ਹੈ। ਉਹ ਹਿੰਦੂ ਅਮਰੀਕੀਆਂ ਚ ਬਹੁਤ ਮਸ਼ਹੂਰ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਉਹ ਭਾਰਤੀ ਮੂਲ ਦੀ ਹਨ। ਡੀਟ੍ਰਾਯੇਟ ਚ ਇੱਕ ਬਹਿਸ ਦੌਰਾਨ ਤੁਲਸੀ ਗਬਾਰਡ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਟਹਿਰੇ ਚ ਖੜਾ ਕਰਦਿਆਂ ਕਿਹਾ ਕਿ ਉਹ ਦੇਸ਼ ਭਗਤ ਵਰਗਾ ਵਿਵਹਾਰ ਨਹੀਂ ਕਰ ਰਹੇ ਹਨ। ਗਬਾਰਡ ਦਾ ਇਹ ਬਿਆਨ ਟਰੰਪ ਦੇ ਟਵੀਟ ਤੋਂ ਬਾਅਦ ਆਇਆ ਹੈ ਜਿਸ ਵਿਚ ਉਸਨੇ ਚਾਰ ਡੈਮੋਕਰੇਟ ਔਰਤਾਂ ‘ਤੇ ਨਸਲੀ ਟਿੱਪਣੀਆਂ ਕੀਤੀਆਂ ਹਨ। 15 ਜੁਲਾਈ ਨੂੰ ਟਰੰਪ ਨੇ ਇਨ੍ਹਾਂ ਡੈਮੋਕਰੇਟਸ ਨੂੰ ਕਿਹਾ ਸੀ ਕਿ ਉਹ ਜਿੱਥੋਂ ਵਾਪਸ ਆਈਂ ਹਨ, ਉਥੇ ਵਾਪਸ ਚਲੇ ਜਾਣ। ਟਰੰਪ ਦੀ ਟਿੱਪਣੀ ਦੀ ਅਮਰੀਕੀ ਸੰਸਦ ਚ ਮਤਾ ਪਾਸ ਕਰਕੇ ਨਿੰਦਾ ਕੀਤੀ ਗਈ ਸੀ। ਗਬਾਰਡ ਨੇ ਰਾਸ਼ਟਰਪਤੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਦੇਸ਼ ਭਗਤੀ ਦੇ ਅਰਥ ਜਾਣਦੀ ਹਨ। ਮੈਂ ਆਪਣੇ ਦੇਸ਼ (ਅਮਰੀਕਾ) ਨੂੰ ਪਿਆਰ ਕਰਦੀ ਹਾਂ। ਮੈਂ ਇਕ ਫ਼ੌਜੀ ਵਜੋਂ 16 ਸਾਲ ਸੇਵਾ ਕੀਤੀ ਹੈ। ਮੈਂ ਮਿਡਲ ਈਸਟ ਵਿਚ ਦੋ ਵਾਰ ਤਾਇਨਾਤ ਰਹੀ ਹਾਂ ਤੇ ਲਗਭਗ ਸੱਤ ਸਾਲਾਂ ਤੋਂ ਸੰਸਦ ਵਿਚ ਰਹੀ ਹਾਂ। ਗਬਾਰਡ ਨੇ ਕਿਹਾ, ਰਾਸ਼ਟਰਪਤੀ ਹੋਣ ਦੇ ਨਾਤੇ ਮੈਂ ਵ੍ਹਾਈਟ ਹਾਊਸ ਚ ਸੱਚੀ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਾਂਗੀ। ਨਾ ਸਿਰਫ ਅਮੀਰਾਂ ਲਈ ਬਲਕਿ ਆਮ ਅਮਰੀਕੀ ਲਈ ਕੰਮ ਕਰਾਂਗੀ। ਕਈ ਹੋਰ ਮੀਡੀਆ ਅਦਾਰਿਆਂ ਨੇ ਵੀ ਗਬਾਰਡ ਬਾਰੇ ਲੇਖ ਪ੍ਰਕਾਸ਼ਤ ਕੀਤੇ ਹਨ ਤੇ ਦਾਅਵਾ ਕੀਤਾ ਹੈ ਕਿ ਗਬਾਰਡ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਪਹਿਲੀ ਭਾਰਤੀ ਮੂਲ ਦੀ ਮਹਿਲਾ ਉਮੀਦਵਾਰ ਹੈ। ਤੁਲਸੀ ਗਬਾਰਡ ਨੇ ਵੀ ਅਕਤੂਬਰ 2012 ਚ ਇਕ ਟਵੀਟ ਕਰਕੇ ਭਾਰਤੀ ਮੂਲ ਦੇ ਹੋਣ ਤੋਂ ਇਨਕਾਰ ਕਰਦਿਆਂ ਟਵੀਟ ਕੀਤਾ ਸੀ। ਜਿਸ ਚ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਹ ਭਾਰਤੀ ਮੂਲ ਦੀ ਨਹੀਂ ਹਨ। ਇਸ ਤੋਂ ਇਲਾਵਾ ਇੱਕ ਭਾਰਤੀ ਅਖਬਾਰ ਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ, ਗਬਾਰਡ ਦਾ ਜਨਮ ਇੱਕ ਅਮਰੀਕੀ ਸੇਮੋਨ ਵੰਸ਼ ਦੇ ਇੱਕ ਪਰਿਵਾਰ ਚ ਹੋਇਆ ਸੀ, ਜੋ ਕਿ ਅਮਰੀਕੀ ਸੂਬਾ ਹਵਾਈ ਦੇ ਮੂਲ ਨਿਵਾਸੀ ਹਨ। ਉਨ੍ਹਾਂ ਦੇ ਪਿਤਾ ਕੈਥੋਲਿਕ ਸਨ ਤੇ ਉਨ੍ਹਾਂ ਦੀ ਮਾਂ ਹਿੰਦੂ ਧਰਮ ਚ ਬਦਲ ਗਈ। ਗਬਾਰਡ ਨੇ ਅੱਲ੍ਹੜ ਉਮਰ ਚ ਹਿੰਦੂ ਧਰਮ ਅਪਨਾ ਲਿਆ ਸੀ।
Admin Punjab Guardian · Surrey
ਸੰਬੰਧਿਤ ਖ਼ਬਰਾਂ Related ਅਮਰੀਕਾ USA →
Share on WhatsApp