ਪੱਤਰ ਪੇ੍ਰਰਕ, ਖੰਨਾ : ਕਿਸ਼ੋਰੀ ਲਾਲ ਜੇਠੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਦੀ ਵਿਦਿਆਰਥਣ ਨੇ ਸੰਗਰੂਰ ਵਿਖੇ ਹੋਈ 67ਵੀਂ ਅੰਤਰ ਜ਼ਿਲ੍ਹਾ ਸਕੂਲ ਅਥਲੈਟਿਕ ਮੀਟ ‘ਚ ਹਿੱਸਾ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਜਾਣਕਾਰੀ ਦਿੰਦਿਆਂ ਰਾਕੇਸ਼ ਕੁਮਾਰ ਫੁੱਲ ਨੇ ਦੱਸਿਆ ਦਸਵੀਂ ਦੀ ਵਿਦਿਆਰਥਣ ਲਖਵੀਰ ਕੌਰ ਨੇ ਜਸਵਿੰਦਰ ਕੁਮਾਰ ਦੀ ਅਗਵਾਈ ਹੇਠਾਂ ਹਿੱਸਾ ਲੈਂਦਿਆਂ 400 ਮੀਟਰ ਰਿਲੇਅ ਦੌੜ ‘ਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ।

ਸਕੂਲ ਪੁੱਜਣ ‘ਤੇ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ‘ਚ ਹਿੱਸਾ ਲੈਣ ਲਈ ਪੇ੍ਰਿਆ ਤਾਂ ਜੋ ਉਨ੍ਹਾਂ ਦੇ ਮਾਨਸਿਕ ਦੇ ਨਾਲ-ਨਾਲ ਸਰੀਰਕ ਵਿਕਾਸ ਵੀ ਹੋ ਸਕੇ। ਇਸ ਮੌਕੇ ਰਾਜ ਰਾਣੀ, ਜਯੋਤੀ ਵਰਮਾ, ਮਨਦੀਪ ਕੌਰ, ਕਮਲਪ੍ਰਰੀਤ ਕੌਰ ਆਦਿ ਹਾਜ਼ਰ ਸਨ।