Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਰੋਗ ਨਿਵਾਰਣ ਕੈਂਪ 2 ਅਗਸਤ ਤੋਂ ਸ਼ੁਰੂ

By Admin Published 2 min read

ਕੈਲਗਰੀ: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ (ਰਜਿ.) ਚੰਡੀਗੜ੍ਹ ਦੀ ਕੈਨੇਡਾ ਬਰਾਂਚ ਵਲੋਂ, ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਨੇੜੇ ਸੁਪਰ ਸਟੋਰ), 3710 ਵੈਸਟਵਿੰਡਜ਼ ਡਰਾਈਵ, ਨੌਰਥ ਈਸਟ ਕੈਲਗਰੀ ਵਿਖੇ, ਸਮਰ ਕੈਂਪ 2018 ਦੀ ਲੜੀ ਤਹਿਤ- 2 ਅਗਸਤ ਤੋਂ 5 ਅਗਸਤ ਤੱਕ (ਵੀਰਵਾਰ ਤੋਂ ਐਤਵਾਰ), 4 ਰੋਜ਼ਾ ਰੋਗ ਨਿਵਾਰਣ ਕੈਂਪ ਲਾਇਆ ਜਾ ਰਿਹਾ ਹੈ। ਇਸ ਦਾ ਸਮਾਂ ਹਰ ਰੋਜ਼- ਬਾਅਦ ਦੁਪਹਿਰ ਇੱਕ ਵਜੇ ਵਜੇ ਤੋਂ ਚਾਰ ਵਜੇ ਤੱਕ ਹੋਏਗਾ। ਇਸ ਕੈਂਪ ਵਿੱਚ ਨਾਮੁ ਦਾਰੂ ਰਾਹੀਂ, ਸਰੀਰਕ ਤੇ ਮਾਨਸਿਕ ਬੀਮਾਰੀਆਂ ਤੋਂ ਬਚਣ ਦੀ ਵਿਧੀ ਦਰਸਾਈ ਜਾਏਗੀ। ਇਹਨਾਂ ਕੈਂਪਾਂ ਵਿੱਚ, ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ, ਸੰਗਤੀ ਰੂਪ ਵਿੱਚ, ਸ਼ਬਦ ਜਾਪ, ਨਾਮ ਜਾਪ ਤੇ ਗੁਰਮਤਿ ਵੀਚਾਰਾਂ ਦੇ ਨਾਲ ਨਾਲ, ਰੋਗਾਂ ਦੇ ਮੂਲ ਕਾਰਨਾਂ ਦੀ ਵੀਚਾਰ ਵੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਦੀ ਮਿਹਰ ਸਦਕਾ, ਅਧਿਆਤਮਕ ਮਾਰਗ ਦੀ ਵਡਮੁੱਲੀ ਬਖਸ਼ਿਸ਼ ਪ੍ਰਾਪਤ, ਗੁਰਮੁੱਖ ਸ. ਹਰਦਿਆਲ ਸਿੰਘ ਜੀ ਆਈ. ਏ. ਐਸ. ਰਿਟਾ. ਦੀ ਪ੍ਰੇਰਨਾ ਸਦਕਾ, 1983 ਤੋਂ ਇੰਡੀਆ ਅਤੇ 1995 ਤੋਂ ਵਿਦੇਸ਼ਾਂ ਵਿੱਚ ਲਗਦੇ ਕੈਂਪਾਂ ਵਿੱਚ ਹਾਜ਼ਰੀ ਭਰਕੇ, ਹੁਣ ਤੱਕ ਅਨੇਕਾਂ ਪ੍ਰਾਣੀ, ਆਪਣੀਆਂ ਲਾਇਲਾਜ ਬੀਮਾਰੀਆਂ ਤੋਂ ਰਾਹਤ ਪਾ ਚੁੱਕੇ ਹਨ। ਇਸ ਕੈਂਪ ਵਿੱਚ ਮਿਸ਼ਨ ਦੀ ਲੁਧਿਆਣਾ ਬਰਾਂਚ ਦੇ ਮੁੱਖ ਸੇਵਾਦਾਰ, ਕੈਪਟਨ ਡਾ. ਬਲਵੰਤ ਸਿੰਘ ਐਮ.ਬੀ.ਬੀ.ਐਸ., ਪ੍ਰਿੰਸੀਪਲ ਹਰਮੀਤ ਕੌਰ ਅਤੇ ਟੋਰੰਟੋ ਟੀਮ ਦੇ ਕੁੱਝ ਮੈਂਬਰ- ਉਚੇਚੇ ਤੌਰ ਤੇ ਸੰਗਤ ਦੇ ਰੂ-ਬ-ਰੂ ਹੋਣ ਲਈ ਪਹੁੰਚ ਰਹੇ ਹਨ, ਜੋ ਦੇਸ਼ ਵਿਦੇਸ਼ ਵਿੱਚ ਲਾਏ ਜਾਂਦੇ ਕੈਂਪਾਂ ਦੀ ਸਫਲਤਾ ਦੇ ਨਿੱਜੀ ਤਜਰਬੇ, ਸੰਗਤ ਨਾਲ ਸਾਂਝੇ ਕਰਨਗੇ।
ਕੈਲਗਰੀ ਦੀ ਸਮੂਹ ਸੰਗਤ ਨੂੰ ਇਸ ਕੈਂਪ ਦਾ ਲਾਹਾ ਪ੍ਰਾਪਤ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਬੀਬੀ ਗੁਰਦੀਸ਼ ਕੌਰ ਗਰੇਵਾਲ 403-404-1450 ਜਾਂ ਜਸਵੀਰ ਕੌਰ 403-805-4787 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਵੈਬਸਾਈਟ- ਗੁਰਬਾਣੀਹੀਲਿੰਗ.ਕੌਮ ਤੇ ਵੀ ਵੇਖ ਸਕਦੇ ਹੋ।
ਗੁਰਦੀਸ਼ ਕੌਰ ਗਰੇਵਾਲ
ਪ੍ਰੈਸ ਸਕੱਤਰ ਮਿਸ਼ਨ,
403-404-1450 ਕੈਲਗਰੀ

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp