ਕਾਂਗਰਸ ਦੇ ਹਲਕਾ ਬੰਗਾ ਦੇ ਇੰਚਾਰਜ ਤੇ ਜ਼ਿਲਾ ਪ੍ਰਧਾਨ ਸਤਵੀਰ ਸਿੰਘ ਪੱਲੀਝਿੱਕੀ ਦਾ ਸਰੀ ‘ਚ ਹੋਇਆ ਭਰਵਾਂ ਸਵਾਗਤ

ਵੈਨਕੂਵਰ (ਹਰਨੇਕ ਸਿੰਘ ਵਿਰਦੀ)-ਉਘੇ ਖੇਡ ਤੇ ਸੱਭਿਆਚਾਰਕ ਪ੍ਰਮੋਟਰ ਤੇ ਸ੍ਰੀ ਗੁਰੂ ਰਵਿਦਾਸ ਸਪੋਰਟਸ ਤੇ ਵੈਲਫੇਅਰ ਕਲੱਬ ਦੇ ਚੇਅਰਮੈਨ ਸ: ਬਲਵੀਰ ਸਿੰਘ ਬੈਂਸ ਹੁਰਾਂ ਦੇ ਗ੍ਰਹਿ ਵਿਖੇ ਅੱਜ ਹਲਕਾ ਬੰਗਾ ਦੇ ਇੰਚਾਰਜ਼ ਤੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਕਾਂਗਰਸ ਪ੍ਰਧਾਨ ਸ: ਸਤਵੀਰ ਸਿੰਘ ਪੱਲੀਝਿੱਕੀ ਦੇ ਸਵਾਗਤ ਲਈ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰੀ ਦੇ ਮੈਂਬਰ ਪਾਰਲੀਮੈਂਟ ਸ: ਸੁੱਖ ਧਾਲੀਵਾਲ, ਬੀਸੀ ਦੇ ਮੰਤਰੀ ਹੈਰੀ ਬੈਂਸ ਤੇ ਅਮਰਜੀਤ ਜੌਹਲ ਉਚੇਚੇ ਤੌਰ ਤੇ ਪੁੱਜੇ। ਇਸ ਮੋਕੇ ਸਤਵੀਰ ਸਿੰਘ ਪੱਲੀਝਿੱਕੀ ਨੇ ਜਿੱਥੇ ਕਾਂਗਰਸ ਸਰਕਾਰ ਵਲੋਂ ਕਰਵਾਏ ਜਾ ਰਹੇ ਕੰਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਉਥੇ ਕੈਨੇਡਾ ‘ਚ ਪੰਜਾਬੀਆਂ ਵਲੋਂ ਮਾਰੀਆਂ ਮੱਲਾਂ ਦਾ ਵੀ ਵਿਸ਼ੇਸ਼ ਜਿਕਰ ਕੀਤਾ। ਇਸ ਮੌਕੇ ਪ੍ਰਮੋਟਰ ਬਲਵੀਰ ਸਿੰਘ ਬੈਂਸ ਨੇ ਜਿੱਥੇ ਸਭਨਾਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ, ਉਥੇ ਉਨ•ਾਂ ਵਿਸ਼ੇਸ਼ ਚਿੰਨ• ਦੇ ਕੇ ਸ: ਸਤਵੀਰ ਪੱਲੀਝਿੱਕੀ ਦਾ ਸਨਮਾਨ ਵੀ ਕੀਤਾ। ਉਨਾਂ ਇਸ ਮੌਕੇ ਕਿਹਾ ਕਿ ਸ: ਸਤਵੀਰ ਸਿੰਘ ਪੱਲੀਝਿੱਕੀ ਬਹੁਤ ਹੀ ਮਿਹਨਤੀ ਤੇ ਇਮਾਨਦਾਰ ਨੇਤਾ ਹਨ, ਜੋ ਇਲਾਕੇ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰ ਰਹੇ ਹਨ। ਇਸ ਮੌਕ ਬਿਲਡਰ ਸੋਢੀ ਦਦਰਾਲ, ਕੁਲਤਾਰਜੀਤ ਥਿਆੜਾ, ਤਰਸੇਮ ਬੰਗਾ, ਗੁਰਚਰਨ ਪਾਬਲਾ, ਪ੍ਰਮੋਟਰ ਬਲਵੀਰ ਸਿੰਘ ਬੈਂਸ, ਗੋਗੀ ਗਿੱਲ, ਉਂਕਾਰ ਗਰਚਾ, ਪਰਦੀਪ, ਗੁਰਨੇਕ ਸਰਪੰਚ, ਗਾਇਕ ਕਸ਼ਮੀਰ ਫੁਰਤੀਲਾ ਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
ਸਬੰਧਿਤ ਫੋਟੋ: ਹਲਕਾ ਬੰਗਾ ਦੇ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਦਾ ਸਵਾਗਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ: ਸੁੱਖ ਧਾਲੀਵਾਲ, ਬੀਸੀ ਦੇ ਮੰਤਰੀ ਹੈਰੀ ਬੈਂਸ, ਬਲਵੀਰ ਬੈਂਸ, ਅਮਰਜੀਤ ਜੌਹਲ ਤੇ ਹੋਰ ਸ਼ਖਸ਼ੀਅਤਾਂ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.