ਏਐਨਆਈ, ਪੁਣੇ: Bharat Gaurav Train: ਚੇਨਈ ਤੋਂ ਪੁਣੇ ਜਾ ਰਹੀ ਭਾਰਤ ਗੌਰਵ ਟਰੇਨ ‘ਚ ਸਫਰ ਕਰ ਰਹੇ 40 ਯਾਤਰੀਆਂ ਨੂੰ ਫੂਡ ਪੋਇਜ਼ਨਿੰਗ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਪੁਣੇ ਦੇ ਸਾਸੂਨ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀਆਂ ਦੀ ਹਾਲਤ ਹੁਣ ਸਥਿਰ ਹੈ।

ਚੇਨਈ ਤੋਂ ਪੁਣੇ ਦੀ ਯਾਤਰਾ ਦੌਰਾਨ ਭਾਰਤ ਗੌਰਵ ਟਰੇਨ ਦੇ ਯਾਤਰੀ ਅਚਾਨਕ ਬਿਮਾਰ ਹੋ ਗਏ। ਫੂਡ ਪੋਇਜ਼ਨਿੰਗ ਦੇ ਲੱਛਣ ਹਰ ਕਿਸੇ ਵਿੱਚ ਦੇਖੇ ਗਏ। ਰੇਲ ਮੰਤਰਾਲੇ ਦੇ ਸੂਤਰਾਂ ਅਨੁਸਾਰ ਇੱਕ ਨਿੱਜੀ ਕੰਪਨੀ ਇਸ ਸੇਵਾ ਦਾ ਸੰਚਾਲਨ ਕਰ ਰਹੀ ਹੈ। ਸੂਤਰਾਂ ਮੁਤਾਬਕ ਮੰਤਰਾਲਾ ਕੰਪਨੀ ਖਿਲਾਫ ਕਾਰਵਾਈ ਕਰੇਗਾ।