Ad-Time-For-Vacation.png

ਰੂਸ ਨੇ ਅਮਰੀਕਾ ਦੇ 9 ਮੀਡੀਆ ਅਦਾਰੇ ‘ਵਿਦੇਸ਼ੀ ਏਜੰਟ’ ਐਲਾਨੇ

ਰੂਸ ਨੇ ਅਮਰੀਕਾ ਦੇ ਨੌ ਮੀਡੀਆ ਅਦਾਰਿਆਂ ਨੂੰ ਵਿਦੇਸ਼ੀ ਏਜੰਟ ਐਲਾਨਿਆ ਹੈ ਜਿੰਨ੍ਹਾਂ ਵਿੱਚ ਵਾਇਸ ਆਫ਼ ਅਮਰੀਕਾ ਅਤੇ ਰੇਡੀਓ ਲਿਬਰਟੀ ਵੀ ਸ਼ਾਮਿਲ ਹਨ।ਪਿਛਲੇ ਮਹੀਨੇ ਰੂਸੀ ਸੰਸਦ ਵੱਲੋਂ ਇੱਕ ਨਵਾਂ ਕਨੂੰਨ ਲਿਆਂਦਾ ਗਿਆ, ਜਿਸ ਦੇ ਜ਼ਰੀਏ ਵਿਦੇਸ਼ੀ ਮੀਡੀਆ ਨੂੰ ਵਿਦੇਸ਼ੀ ਏਜੰਟ ਐਲਾਨਿਆ ਜਾ ਸਕਦਾ ਹੈ।ਇਸਦਾ ਮਤਲਬ ਇਹ ਹੈ ਕਿ ਮੀਡੀਆ ਅਦਾਰਿਆਂ ਨੂੰ ਆਪਣੇ ਫੰਡਾਂ ਦੇ ਸਰੋਤ ਦਾ ਐਲਾਨ ਕਰਨਾ ਹੋਵੇਗਾ।

ਇਹ ਕਦਮ ਅਮਰੀਕਾ ਵੱਲੋਂ ਰੂਸੀ ਮੀਡੀਆ ਅਦਾਰੇ ਆਰਟੀ ਅਤੇ ਸਪੂਟਨਿਕ ਨੂੰ ਵਿਦੇਸ਼ੀ ਏਜੰਟ ਐਲਾਨੇ ਤੋਂ ਬਾਅਦ ਚੁੱਕਿਆ ਗਿਆ ਹੈ।

ਅਮਰੀਕੀ ਖੁਫ਼ੀਆ ਏਜੰਸੀਆਂ ਨੇ ਰੂਸ ਦੇ ਮੀਡੀਆ ਅਦਾਰੇ ਆਰ ਟੀ ‘ਤੇ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਦਖਲ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।ਉੱਧਰ ਦੂਜੇ ਪਾਸੇ ਮੀਡੀਆ ਅਦਾਰੇ ਆਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।

ਨਵੇਂ ਕਨੂੰਨ ਤਹਿਤ, ਰੂਸੀ ਨਿਆਂ ਮੰਤਰਾਲੇ ਦੁਆਰਾ ਸੂਚੀਬੱਧ ਕੀਤੇ ਗਏ ਨੌ ਮੀਡੀਆ ਅਦਾਰਿਆਂ ਨੂੰ ਆਪਣਾ ਕੰਮ *ਵਿਦੇਸ਼ੀ ਏਜੰਟ* ਦੇ ਤੌਰ ‘ਤੇ ਦਰਸ਼ਾਉਣਾ ਪਵੇਗਾ ਅਤੇ ਫੰਡਾਂ ਦੇ ਸਰੋਤ ਦਾ ਖੁਲਾਸਾ ਕਰਨਾ ਹੋਵੇਗਾ।ਇਸ ਤਰ੍ਹਾਂ ਦਾ ਕਨੂੰਨ ਪਹਿਲਾਂ ਹੀ ਮੌਜੂਦ ਹੈ, ਜਿਸ ਵਿੱਚ ਚੈਰਿਟੀ ਅਤੇ ਹੋਰ ਸਿਵਲ ਸੁਸਾਇਟੀ ਸਮੂਹਾਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਵਾਇਸ ਆਫ ਅਮਰੀਕਾ ਅਤੇ ਰੇਡੀਓ ਫ੍ਰੀ ਯੂਰਪ/ਰੇਡੀਓ ਲਿਬਰਟੀ ਨੂੰ ਅਮਰੀਕੀ ਸਰਕਾਰ ਦੁਆਰਾ ਫੰਡ ਦਿੱਤੇ ਜਾਂਦੇ ਹਨ। ਉਨ੍ਹਾਂ ਨਾਲ ਹੀ ਜੁੜੇ ਸੱਤ ਹੋਰ ਮੀਡੀਆ ਅਦਾਰਿਆਂ ਨੂੰ ਵੀ ਖ਼ੁਦ ਨੂੰ ਵਿਦੇਸ਼ੀ ਏਜੰਟ ਦੇ ਤੌਰ ‘ਤੇ ਲੇਬਲ ਕਰਨਾ ਹੋਵੇਗਾ।ਇਹ ਪ੍ਰਸਤਾਵ ਰੂਸ ਦੇ ਹੇਠਲੇ ਸਦਨ ਦਾ ਸਟੇਟ ਡੂਮਾ ਵੱਲੋਂ ਮਨਜ਼ੂਰ ਕੀਤਾ ਗਿਆ ਸੀ।ਕ੍ਰਿਮਲਿਨ ਦੁਆਰਾ ਫੰਡ ਕੀਤੇ ਮੀਡੀਆ ਅਦਾਰੇ ਆਰ ਟੀ ਦੀ ਅਮਰੀਕੀ ਬ੍ਰਾਂਚ ਨੂੰ ਕਿਹਾ ਗਿਆ ਸੀ ਕਿ ਆਰ ਟੀ ਨੂੰ ਵਿਦੇਸ਼ੀ ਏਜੰਟ ਦੇ ਤੌਰ ‘ਤੇ ਰਜਿਸਟਰ ਕਰਨਾ ਪਵੇਗਾ।ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਅਮਰੀਕਾ ਦੇ ਕਈ ਮੀਡੀਆ ਅਦਾਰਿਆਂ ਦੀ ਰੂਸੀ ਸੰਸਦ ਤੱਕ ਦੀ ਪਹੁੰਚ ਨੂੰ ਰੋਕਿਆ ਜਾਵੇਗਾ।

ਨੌਂ ਮੀਡੀਆ ਅਦਾਰਿਆਂ ਜਿੰਨ੍ਹਾਂ ਵਿੱਚ ਵੈੱਬਸਾਈਟ, ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕੀ ਸਰਕਾਰ ਵੱਲੋਂ ਫੰਡ ਕੀਤੇ ਗਏ ਪ੍ਰਸਾਰਕਾਂ ਵੱਲੋਂ ਚਲਾਇਆ ਜਾਂਦਾ ਹੈ ਅਤੇ ਇਹ ਉੱਤਰੀ ਕਾਕੇਸਸ ਅਤੇ ਕ੍ਰਾਮੀਆ ਵਿੱਚ ਚੱਲਦੇ ਹਨ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Elevate-Visual-Studios
gurnaaz-new flyer feb 23
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.